District NewsMalout News

ਸਰਕਲ ਤਾਮਕੋਟ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਮਲੋਟ:- ਬਾਲ ਵਿਕਾਸ ਪ੍ਰਜੈਕਟ ਅਫ਼ਸਰ ਮਲੋਟ ਸ਼੍ਰੀ ਪੰਕਜ ਕੁਮਾਰ, ਸੁਪਰਵਾਈਜ਼ਰ ਮੈਡਮ ਵੀਰਪਾਲ ਕੌਰ ਦੀ ਯੋਗ ਅਗਵਾਈ ਅਤੇ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਦੇ ਸਹਿਯੋਗ ਨਾਲ ਸਰਕਲ ਤਾਮਕੋਟ ਦੇ ਪਿੰਡ ਦਾਬੜਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।

ਸਰਕਲ ਤਾਮਕੋਟ ਦੇ ਸਮੂਹ ਆਂਗਣਵਾੜੀ ਵਰਕਰਜ਼ ਵਲੋਂ ਗਿੱਧਾ ਅਤੇ ਪੀਂਘ ਰਾਹੀਂ ਸਾਉਣ ਮਹੀਨੇ ਦਾ ਤਿਓਹਾਰ ਮਨਾਇਆ ਗਿਆ। ਤੀਆਂ ਦੇ ਮੌਕੇ ਸਪੈਸ਼ਲ ਪਕਵਾਨ ਖੀਰ ਪੂੜੇ ਵੀ ਵਰਤਾਏ ਗਏ। ਇਸ ਮੌਕੇ ਪਿੰਡ ਦੀਆਂ ਲੜਕੀਆਂ ਅਤੇ ਬਜ਼ੁਰਗ ਔਰਤਾਂ ਨੇ ਵੀ ਬੋਲੀਆਂ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ।

Auhtor: Malout Live

Back to top button