District NewsMini StoriesPunjab

VIP ਕਲਚਰ ‘ਤੇ ਮਾਨ ਸਰਕਾਰ ਨੇ ਲਿਆ ਫੈਸਲਾ, ਹੁਣ ਜੇਲ੍ਹਾਂ ਵਿੱਚ ਨਹੀਂ ਹੋਵੇਗਾ ਵੀ.ਆਈ.ਪੀ.ਸੈੱਲ

ਮਲੋਟ (ਚੰਡੀਗੜ੍ਹ):- ਲਗਾਤਾਰ ਫੈਸਲੇ ਲੈ ਰਹੀ ਮਾਨ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ VIP ਕਲਚਰ ‘ਤੇ ਇੱਕ ਹੋਰ ਹਮਲਾ ਕੀਤਾ ਹੈ। ਹੁਣ ਜੇਲ੍ਹਾਂ ਵਿੱਚ ਵੀ.ਆਈ.ਪੀ ਕਲਚਰ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ.ਆਈ.ਪੀ ਸੈੱਲ ਨਹੀਂ ਹੋਣਗੇ। ਜੇਲ੍ਹਾਂ ਵਿੱਚ ਮਿਲਣ ਵਾਲੇ ਮੋਬਾਇਲਾਂ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਾਤਾਰ ਸਰਚ ਅਭਿਆਨ ਜਾਰੀ ਹੈ ਅਤੇ ਹੁਣ ਤੱਕ 710 ਮੋਬਾਇਲ ਬਰਾਮਦ ਕੀਤੇ ਗਏ ਹਨ ਉਹਨਾਂ ਦਾ ਕਹਿਣਾ ਹੈ ਕਿ ਹੁਣ ਜੇਲ੍ਹ ਅੰਦਰੋਂ ਕਾਲਾ ਕਾਰੋਬਾਰ ਨਹੀਂ ਚੱਲੇਗਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਪੂਰਾ ਕਰਦਿਆ ਜੇਲ੍ਹਾਂ ‘ਚ ਚੱਲ ਰਹੇ ਨੈੱਟਵਰਕ ਨੂੰ ਖਤਮ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ ਅਤੇ ਇਸ ਲਈ ਜੇਲ੍ਹਾਂ ‘ਚ ਸਰਚ ਡ੍ਰਾਈਵ ਚੱਲ ਰਹੀ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਲਾਪਰਵਾਹੀ ਵਰਤਣ ਵਾਲੇ ਅਧਿਕਾਰੀ ਮੁਅੱਤਲ ਕੀਤੇ ਜਾਣਗੇ ਅਤੇ ਸੁਧਾਰ ਘਰ ਹੁਣ ਅਸਲ ਵਿੱਚ ਅਪਰਾਧੀਆਂ ਦਾ ਸੁਧਾਰ ਕਰਨਗੇ।

Leave a Reply

Your email address will not be published. Required fields are marked *

Back to top button