Punjab

ਰੇਲ ਵਿਭਾਗ ਨੇ ਉਦਯਾਨ ਆਭਾ ਤੂਫਾਨ ਐਕਸਪ੍ਰੈੱਸ ਟਰੇਨ 4 ਅਪ੍ਰੈਲ 2020 ਤੱਕ ਕੀਤਾ ਰੱਦ

ਰੇਲ ਵਿਭਾਗ ਨੇ ਸ਼੍ਰੀਗੰਗਾਨਗਰ ਹਾਵੜਾ ਉਦਯਾਨ ਆਭਾ ਤੂਫਾਨ ਐਕਸਪ੍ਰੈੱਸ ਵਾਇਆ ਬਠਿੰਡਾ ਅਬੋਹਰ-ਜਾਰਵਲ ਜਾਣ ਵਾਲੀ ਟਰੇਨ ਨੂੰ ਅੱਜ ਤੋਂ 4 ਅਪ੍ਰੈਲ 2020 ਤੱਕ ਬੰਦ ਕਰ ਦਿੱਤਾ ਗਿਆ ਹੈ। ਇਹ ਟਰੇਨ ਸ਼੍ਰੀਨਗਰ ਤੋਂ ਅਬੋਹਰ, ਬਠਿੰਡਾ, ਮਾਨਸਾ, ਜਾਰਵਲ, ਜੀਂਦ, ਰੋਹਤਕ, ਦਿੱਲੀ ਮਥੁਰਾ ਅਤੇ ਆਗਰਾ ਮਾਰਗ ਤੋਂ ਹੁੰਦੇ ਹੋਏ ਹਾਵੜਾ ਆਉਂਦੀ-ਜਾਂਦੀ ਹੈ।

ਰੇਲ ਵਿਭਾਗ ਨੇ ਪਿਛਲੀ 23 ਫਰਵਰੀ ਤੋਂ ਦਾਨਾਪੁਰ ਮੰਡਲ ਦੇ ਕਿਊਲ ਰੇਲਵੇ ਸਟੇਸ਼ਨ ’ਤੇ ਪ੍ਰੀਤ-ਨਾਂਤ ਇੰਟਰਲਾਕਿੰਗ ਅਤੇ ਨਾਨ-ਇੰਟਰਲਾਕਿੰਗ ਦਾ ਕੰਮ 4 ਅਪ੍ਰੈਲ 2020 ਤੱਕ ਚੱਲਣ ਕਾਰਣ ਉਪਰੋਕਤ ਟਰੇਨਾਂ ਨੂੰ ਬੰਦ ਕੀਤਾ ਗਿਆ ਹੈ। ਉੱਤਰ ਰੇਲਵੇ ਯਾਤਰੀ ਵੈੱਲਫੇਅਰ ਸੰਘ ਦੇ ਅਨੁਸਾਰ ਇਨ੍ਹਾਂ ਟਰੇਨਾਂ ਦੇ ਰੱਦ ਹੋਣ ਨਾਲ ਰਾਜਸਥਾਨ, ਪੰਜਾਬ, ਹਰਿਆਣਾ , ਦਿੱਲੀ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ ਹੋਰ ਰਾਜਾਂ ਦੇ ਯਾਤਰੀ ਪ੍ਰਭਾਵਿਤ ਹੋਣਗੇ ।

Show More
Back to top button
Close
Close
WhatsApp Any Help Whatsapp