Uncategorized

ਮੁਕੇਸ਼ ਖੰਨਾ ਦਾ ਖੁਲਾਸਾ, ਜਲਦ ਟੀ.ਵੀ. 'ਤੇ ਵਾਪਸੀ ਕਰੇਗਾ ਸੀਰੀਅਲ 'ਸ਼ਕਤੀਮਾਨ'

 90 ਦੇ ਦਹਾਕੇ ‘ਚ ਹਰ ਬੱਚੇ ਨੂੰ ਐਤਵਾਰ ਦਾ ਇੰਤਜ਼ਾਰ ਹੁੰਦਾ ਸੀ ਕਿਉਂਕਿ ਉਸ ਦਿਨ ਟੀ. ਵੀ. ‘ਤੇ ‘ਸ਼ਕਤੀਮਾਨ’ ਸੀਰੀਅਲ ਆਉਂਦਾ ਸੀ। ਮੁਕੇਸ਼ ਖੰਨਾ ਨੂੰ ਫਿਲਮਾਂ ਤੋਂ ਓਨੀ ਪਾਪੁਲੈਰਿਟੀ ਨਹੀਂ ਮਿਲੀ, ਜਿੰਨੀ ਉਨ੍ਹਾਂ ਨੂੰ ‘ਸ਼ਕਤੀਮਾਨ’ ਤੋਂ ਮਿਲੀ ਸੀ। ਦੇਖਦੇ ਹੀ ਦੇਖਦੇ ‘ਸ਼ਕਤੀਮਾਨ’ ਹਰ ਬੱਚੇ ਦਾ ਫੇਵਰੇਟ ਬਣ ਗਿਆ। ‘ਸ਼ਕਤੀਮਾਨ’ ਨੂੰ ਲੈ ਕੇ ਬੱਚਿਆਂ ‘ਚ ਜ਼ਬਰਦਸਤ ਪਾਗਲਪਨ ਸੀ। ਅੱਜ ਸ਼ਕਤੀਮਾਨ ਦਾ ਕਿਰਦਾਰ ਨਿਭਾਉਣ ਵਾਲੇ ਮੁਕੇਸ਼ ਖੰਨਾ ਦਾ ਜਨਮਦਿਨ ਹੈ। ਉਹ ਹਰ ਸਾਲ 23 ਜੂਨ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਇਕ ਇੰਟਰਵਿਊ ਦੌਰਾਨ ਮੁਕੇਸ਼ ਖੰਨਾ ਨੇ ਦੱਸਿਆ,”ਮੈਂ ਜਦੋਂ ਵੀ ਕਿਸੇ ਫੰਕਸ਼ਨ ‘ਚ ਜਾਂਦਾ ਹਾਂ ਤਾਂ ਬੱਚੇ ਮੇਰੇ ਕੋਲੋਂ ਪੁੱਛਦੇ ਹਨ ਕਿ ਕਿਲਵਿਸ਼ ਕਦੋਂ ਮਰੇਗਾ ਤਾਂ ਮੈਂ ਕਹਿੰਦਾ ਹਾਂ ਕਿ ਮਰੇਗਾ ਜਲਦ ਮਰੇਗਾ।”

Punjabi Bollywood Tadka

ਮੁਕੇਸ਼ ਖੰਨਾ ਨੇ ਕਿਹਾ ਕਿ ਅਸੀਂ ਸ਼ਕਤੀਮਾਨ ਨੂੰ ਵਾਪਸ ਲਿਆਉਣ ਦੀ ਤਿਆਰੀ ਕਰ ਰਹੇ ਹਾਂ। ਉਨ੍ਹਾਂ ਨੇ ਦੱਸਿਆ,”ਸ਼ਕਤੀਮਾਨ ਦੀ ਇੰਨੀ ਪਾਪੁਲੈਰਿਟੀ ਹੈ ਕਿ ਮੈਨੂੰ ਲੱਗਦਾ ਹੈ, ਇਸ ਨੂੰ ਫਿਰ ਤੋਂ ਲਿਆਉਣਾ ਚਾਹੀਦਾ ਹੈ। ਬੱਚਿਆਂ ‘ਚ ‘ਸ਼ਕਤੀਮਾਨ’ ਨੂੰ ਲੈ ਕੇ ਬਹੁਤ ਭੁੱਖ ਹੈ। ਮੈਂ ਤਿੰਨ ਸਾਲ ਤੋਂ ਇਸ ‘ਤੇ ਕੰਮ ਕਰ ਰਿਹਾ ਹਾਂ। ਮੈਂ ਹੁਣ ਸ਼ਕਤੀਮਾਨ ਨੂੰ ਲੈ ਕੇ ਵਧੀਆ ਸਥਿਤੀ ‘ਚ ਪਹੁੰਚ ਚੁੱਕਿਆ ਹਾਂ। ਬਹੁਤ ਜਲਦ ਹੀ ਇਹ ਸੀਰੀਅਲ ਆਉਣ ਵਾਲਾ ਹੈ। ਹੁਣ ਸੋਚਣ ਦੀ ਗੱਲ ਇਹ ਹੈ ਕਿ ਸ਼ਕਤੀਮਾਨ ਕੌਣ  ਬਣੇਗਾ।”

Punjabi Bollywood Tadka


ਇਸ ਦੇ ਅੱਗੇ ਉਨ੍ਹਾਂ ਨੇ ਕਿਹਾ,”ਸਭ ਸੋਚਦੇ ਹਨ ਕਿ ਮੁਕੇਸ਼ ਖੰਨਾ ਕਿਸੇ ਨੂੰ ‘ਸ਼ਕਤੀਮਾਨ’ ਬਣਾਵੇਗਾ ਪਰ ਮੇਰੀ ਪ੍ਰਾਬਲਮ ਇਹ ਹੈ ਕਿ ਮੈਂ ਨਾ ਅਕਸ਼ੈ ਨੂੰ ਬਣਾ ਸਕਦਾ ਅਤੇ ਨਾ ਹੀ ਸ਼ਾਹਰੁਖ ਖਾਨ ਨੂੰ ਕਿਉਂਕਿ ਇਮੇਜ ‘ਚ ਕਲੈਸ਼ ਕਰਦੀ ਹੈ। ਜੇਕਰ ਕੋਈ ਹੋਰ ਸ਼ਕਤੀਮਾਨ ਬਣ ਕੇ ਆਵੇਗਾ ਤਾਂ ਲੋਕ ਉਸ ਨੂੰ ਸਵੀਕਾਰ ਨਾ ਕਰ ਪਾਉਣਗੇ। ਇਸ ਤੋਂ ਬਾਅਦ ਮੈਂ ਆਪਣਾ 10-12 ਕਿੱਲੋ ਭਾਰ ਘਟਾਇਆ ਅਤੇ ਹੁਣ ਮੇਰੀ ਸਥਿਤੀ 15 ਸਾਲ ਪੁਰਾਣੇ ਸ਼ਕਤੀਮਾਨ ਨਾਲ ਮੈਚ ਹੋ ਰਹੀ ਹੈ। ਕਹਾਣੀ ‘ਤੇ ਅਸੀਂ ਕੰਮ ਕਰ ਰਹੇ ਅਤੇ ਉਸ ਨੂੰ ਜਲਦ ਲਿਆਉਣਗੇ”

Punjabi Bollywood Tadka

ਧਿਆਨ ਯੋਗ ਹੈ ਕਿ ‘ਸ਼ਕਤੀਮਾਨ’ ਸ਼ੋਅ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਵੀ ਉਡੀਆਂ ਸਨ,  ਸ਼ੋਅ ਨੂੰ ਬੰਦ ਕਰਨਾ ਪਿਆ ਸੀ। ਸ਼ੋਅ ਨੂੰ ਬੰਦ ਕਰਨ ਪਿੱਛੇ ਕਈ ਕਾਰਨ ਦੱਸੇ ਗਏ ਸਨ। ਉਸ ਸਮੇਂ ਅਜਿਹੀਆਂ ਕਈ ਖਬਰਾਂ ਆਈਆਂ ਕਿ ਬੱਚੇ ਸ਼ਕਤੀਮਾਨ ਦੀ ਤਰ੍ਹਾਂ ਗੋਲ-ਗੋਲ ਘੁੰਮ ਕੇ ਛੱਤ ਤੋਂ ਡਿੱਗ ਕੇ ਜ਼ਖਮੀ ਹੋ ਰਹੇ ਹਨ। ਬੱਚੇ ਇਹ ਕਹਿ ਕੇ ਛੱਤ ਤੋਂ ਕੁੱਦ ਰਹੇ ਹਨ ਕਿ ਸ਼ਕਤੀਮਾਨ ਉਨ੍ਹਾਂ ਨੂੰ ਬਚਾਉਣ ਆਵੇਗਾ। ਇਸ ਨਾਲ ‘ਸ਼ਕਤੀਮਾਨ’ ਨੂੰ ਲੈ ਕੇ ਕਾਫੀ ਨਿਗੈਟੀਵਿਟੀ ਫੈਲ ਗਈ ਸੀ। ਧਿਆਨ ਯੋਗ ਹੈ ਕਿ ‘ਸ਼ਕਤੀਮਾਨ’ ਸ਼ੋਅ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਵੀ ਉਡੀਆਂ ਸਨ,  ਸ਼ੋਅ ਨੂੰ ਬੰਦ ਕਰਨਾ ਪਿਆ ਸੀ। ਸ਼ੋਅ ਨੂੰ ਬੰਦ ਕਰਨ ਪਿੱਛੇ ਕਈ ਕਾਰਨ ਦੱਸੇ ਗਏ ਸਨ। ਉਸ ਸਮੇਂ ਅਜਿਹੀਆਂ ਕਈ ਖਬਰਾਂ ਆਈਆਂ ਕਿ ਬੱਚੇ ਸ਼ਕਤੀਮਾਨ ਦੀ ਤਰ੍ਹਾਂ ਗੋਲ-ਗੋਲ ਘੁੰਮ ਕੇ ਛੱਤ ਤੋਂ ਡਿੱਗ ਕੇ ਜ਼ਖਮੀ ਹੋ ਰਹੇ ਹਨ। ਬੱਚੇ ਇਹ ਕਹਿ ਕੇ ਛੱਤ ਤੋਂ ਕੁੱਦ ਰਹੇ ਹਨ ਕਿ ਸ਼ਕਤੀਮਾਨ ਉਨ੍ਹਾਂ ਨੂੰ ਬਚਾਉਣ ਆਵੇਗਾ। ਇਸ ਨਾਲ ‘ਸ਼ਕਤੀਮਾਨ’ ਨੂੰ ਲੈ ਕੇ ਕਾਫੀ ਨਿਗੈਟੀਵਿਟੀ ਫੈਲ ਗਈ ਸੀ।

Back to top button