District NewsMalout News

ਪਿੰਡ ਡੱਬਵਾਲੀ ਢਾਬ ਵਿਖੇ ਤਿੰਨ ਟਰਾਂਸਫਾਰਮਰਾਂ ਦਾਂ ਤਾਂਬਾ ਅਤੇ ਤੇਲ ਹੋਇਆ ਚੋਰੀ

ਮਲੋਟ:- ਪਿੰਡ ਡੱਬਵਾਲੀ ਢਾਬ ਤੋਂ ਬਲਜੀਤ ਸਿੰਘ ਪੁੱਤਰ ਰੇਸ਼ਮ ਸਿੰਘ, ਮਨਜੀਤ ਸਿੰਘ ਪੁੱਤਰ ਮੇਘ ਸਿੰਘ ਅਤੇ ਸਾਬ ਸਿੰਘ ਪੁੱਤਰ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਡੱਬਵਾਲੀ ਢਾਬ ਵਿਖੇ ਤਿੰਨ ਪਿੰਡਾਂ ਦੀ ਹੱਦ ਦੇ ਦਰਮਿਆਨ ਉਨ੍ਹਾਂ ਦੇ ਖੇਤ ਪੈਂਦੇ ਹਨ ਅਤੇ ਨੇੜੇ ਬੁਰਜਾਂ ਰੋੜ ਲੱਗਦਾ ਹੈ।

                                     

ਜਦੋਂ ਅੱਜ ਸਵੇਰੇ ਖੇਤ ਗੇੜਾ ਮਾਰਨ ਗਏ ਤਾਂ ਉਨ੍ਹਾਂ ਦੇਖਿਆ ਕਿ ਖੇਤ ਵਿੱਚ ਲੱਗੇ ਹੋਏ ਟਰਾਂਸਫਾਰਮਰ ਟੁੱਟੇ ਹੋਏ ਸਨ। ਇਸ ਦੌਰਾਨ ਬਲਜੀਤ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰ ਵਿੱਚੋਂ ਤੇਲ ਅਤੇ ਤਾਂਬਾ ਕਿਸੇ ਅਣਪਛਾਤੇ ਨੇ ਚੋਰੀ ਕੀਤਾ ਹੋਇਆ ਹੈ ਜਿਸ ਨਾਲ ਤਿੰਨ ਘਰਾਂ ਦਾ ਨੁਕਸਾਨ ਹੋ ਗਿਆ ਹੈ।

Leave a Reply

Your email address will not be published. Required fields are marked *

Back to top button