District NewsMalout News

ਵਿਦਿਆਰਥੀਆਂ ਨੇ ਕਾਲਜ ਲਈ ਪੀ.ਆਰ.ਟੀ.ਸੀ ਬੱਸ ਲਗਵਾਉਣ ਲਈ ਸੌਂਪਿਆ ਮੰਗ ਪੱਤਰ

ਮਲੋਟ, ਲੰਬੀ (ਪਵਨ ਨੰਬਰਦਾਰ): ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਵਿਦਿਆਰਥੀਆਂ ਵੱਲੋਂ ਲੰਬੀ ਤੋਂ ਘੁੱਦਾ ਕਾਲਜ ਵਾਲੇ ਰੂਟ ਲਈ ਪੀ.ਆਰ.ਟੀ.ਸੀ ਬੱਸ ਲਗਵਾਉਣ ਲਈ ਪੀ.ਆਰ.ਟੀ.ਸੀ ਅਧਿਕਾਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਪਿਛਲੇ ਲੰਬੇ ਸਮੇਂ ਤੋਂ ਲੰਬੀ ਤੋਂ ਘੁੱਦਾ ਕਾਲਜ ਵਿਖੇ ਪੜ੍ਹਦੇ ਵਿਦਿਆਰਥੀਆਂ ਨੂੰ ਬੱਸ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ, ਲੰਬੀ ਤੋਂ ਘੁੱਦਾ ਕਾਲਜ ਲਈ ਪੀ.ਆਰ.ਟੀ.ਸੀ.ਬੱਸ ਛੁੱਟੀ ਸਮੇਂ ਵਿਦਿਆਰਥੀਆਂ ਨੂੰ ਵਾਪਿਸ ਨਹੀਂ ਲੈ ਕੇ ਜਾਂਦੀ। ਜਿਸ ਕਰਕੇ ਵਿਦਿਆਰਥੀਆਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਘੁੱਦਾ ਕਾਲਜ ਤੋਂ ਬੱਸ ਅੱਡੇ ਦੀ ਦੂਰੀ 2 ਕਿਲੋਮੀਟਰ ਦੀ ਹੈ। ਜਿਸ ਕਰਕੇ ਲੜਕੀਆਂ ਨੂੰ ਵੀ ਇਸ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸ ਮਸਲੇ ਦੇ ਸੰਬੰਧ ਵਿੱਚ ਪੀ.ਆਰ.ਟੀ.ਸੀ ਦੇ ਅਧਿਕਾਰੀ ਨੂੰ ਸਮੱਸਿਆ ਦੇ ਹੱਲ ਲਈ ਮੰਗ ਪੱਤਰ ਸੌਂਪਿਆ ਗਿਆ। ਪੀ.ਆਰ.ਟੀ.ਸੀ ਅਧਿਕਾਰੀ ਵੱਲੋਂ ਜਲਦ ਹੀ ਲੰਬੀ ਰੂਟ ‘ਤੇ ਬੱਸ ਲਗਵਾਉਣ ਦਾ ਵਿਸ਼ਾਵਾਸ ਦਿਵਾਇਆ ਗਿਆ। ਇਸ ਮੌਕੇ ਗੁਰਵਿੰਦਰ ਸਿੰਘ, ਗੁਰਦਾਤ ਸਿੰਘ, ਗੁਰਦੀਪ ਸਿੰਘ, ਅਰਸ਼ਪ੍ਰੀਤ ਸਿੰਘ, ਸੁਭਪ੍ਰੀਤ ਲੰਬੀ, ਮਨਵੀਰ ਕੌਰ ਲੰਬੀ ਅਤੇ ਜੋਤੀ ਕੌਰ ਆਦਿ ਵਿਦਿਆਰਥੀ ਸ਼ਾਮਿਲ ਸਨ।

Author: Malout Live

Leave a Reply

Your email address will not be published. Required fields are marked *

Back to top button