District NewsMalout News

ਸੀ.ਜੀ.ਐੱਮ ਕਾਲਜ ਮੋਹਲਾਂ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ

ਮਲੋਟ: ਸੀ.ਜੀ.ਐੱਮ ਕਾਲਜ ਮੋਹਲਾਂ ਦੇ ਵਿਦਿਆਰਥੀਆਂ ਨੇ ਮਈ 2022 ਦੀ ਪ੍ਰੀਖਿਆ ਵਿੱਚ ਬੀ.ਏ ਭਾਗ ਤੀਜਾ ਸਮੈਸਟਰ ਛੇਂਵਾ ਦੇ ਨਤੀਜੇ ‘ਚ ਸ਼ਾਨਦਾਰ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਕਾਲਜ ‘ਚ ਪਹਿਲੇ ਸਥਾਨ ਤੇ ਵਿਦਿਆਰਥੀ ਨਵਜੋਤ ਨੇ 80%, ਦੂਸਰੇ ਸਥਾਨ ਤੇ ਧਰਮਵੀਰ ਸਿੰਘ ਨੇ 78% ਅਤੇ ਤੀਜੇ ਸਥਾਨ ਤੇ ਨੀਤੂ ਬਾਲਾ ਨੇ 77% ਅੰਕ ਲੈ ਕੇ ਉਪਲੱਬਧੀ ਹਾਸਿਲ ਕੀਤੀ ਹੈ।

ਇੰਨ੍ਹਾਂ ਵਿਦਿਆਰਥੀਆਂ ਦੀ ਕਾਮਯਾਬੀ ਪਿੱਛੇ ਸਿਹਰਾ ਯੋਗ ਅਧਿਆਪਕਾਂ, ਵਿਦਿਆਰਥੀਆਂ ਦੀ ਮਿਹਨਤ ਅਤੇ ਸੰਸਥਾ ਚਲਾਉਣ ਵਾਲੀ ਮੈਨੇਜਮੈਂਟ ਨੂੰ ਜਾਂਦਾ ਹੈ। ਕਾਲਜ ਚੇਅਰਮੈਨ ਸਤਪਾਲ ਮੋਹਲਾਂ ਨੇ ਕਾਲਜ ਦਾ ਅਜਿਹਾ ਸ਼ਾਨਦਾਰ ਨਤੀਜਾ ਆਉਣ ‘ਤੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮੈਨੇਜਮੈਂਟ ਮੈਂਬਰ ਨਵਜੀਤ ਮੋਹਲਾਂ, ਜਗਤਾਰ ਸਿੰਘ ਬਰਾੜ ਅਤੇ ਰਾਜ ਕੁਮਾਰ ਨੇ ਵਿਦਿਆਰਥੀਆਂ ਦੀਆਂ ਇੰਨ੍ਹਾਂ ਪ੍ਰਾਪਤੀਆਂ ‘ਤੇ ਬੜਾ ਮਾਣ ਮਹਿਸੂਸ ਕੀਤਾ ਹੈ। ਪ੍ਰਿੰਸੀਪਲ ਡਾ.ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Author: Malout Live

Leave a Reply

Your email address will not be published. Required fields are marked *

Back to top button