Malout News

11 ਸਤੰਬਰ ਨੂੰ ਜੈ ਮਾਂ ਦੁਰਗਾ ਸੇਵਾ ਸੰਸਥਾ ਮਲੋਟ ਵੱਲੋਂ ਲਗਾਇਆ ਜਾਵੇਗਾ ਪਹਿਲਾ ਖੂਨਦਾਨ ਕੈਂਪ

ਮਲੋਟ:- ਜੈ ਮਾਂ ਦੁਰਗਾ ਸੇਵਾ ਸੰਸਥਾ (ਰਜਿ.) ਮਲੋਟ ਵੱਲੋਂ 11 ਸਤੰਬਰ 2022 ਦਿਨ ਐਂਤਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਐਡਵਰਡ ਗੰਜ ਗੈਸਟ ਹਾਊਸ ਮਲੋਟ ਵਿਖੇ ਪਹਿਲਾ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਦੌਰਾਨ ਉਹਨਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਖੂਨਦਾਨ ਕਰਨ ਵਾਲਿਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਇਸ ਕੈਂਪ ਵਿੱਚ ਆਪਣਾ ਸਹਿਯੋਗ ਜਰੂਰ ਦੇਣ। ਇਹ ਕੈਂਪ ਜ਼ਿਲ੍ਹਾ ਸਾਂਝ ਕੇਂਦਰ ਸ਼੍ਰੀ ਮੁਕਤਸਰ ਸਾਹਿਬ, ਸੇਵਾ ਸਦਨ (ਰਜਿ.) ਮਲੋਟ ਧਰਮਸ਼ਾਲਾ (ਸਾਲਾਸਰ ਧਾਮ), ਮਾਤਾ ਚਿੰਤਪੂਰਨੀ ਸੇਵਾ ਦਲ ਮਲੋਟ, ਭਾਰਤ ਵਿਕਾਸ ਪ੍ਰੀਸ਼ਦ ਮਲੋਟ, ਆਰ.ਟੀ.ਆਈ ਹਿਊਮਨ ਰਾਈਟਸ, ਯੂਥ ਅਗਰਵਾਲ ਸਭਾ ਮਲੋਟ ਅਤੇ ਜੈ ਮਾਂ ਚਿੰਤਪੁਰਨੀ ਸੇਵਾ ਸੰਮਤੀ ਅਤੇ ਲੰਗਰ ਕਮੇਟੀ ਮਲੋਟ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਆਪਣਾ ਨਾਮ ਦਰਜ ਕਰਵਾਉਣ ਲਈ ਪ੍ਰਧਾਨ ਰਜਿੰਦਰ ਗਰਗ (9417358215), ਕੈਸ਼ੀਅਰ ਅਮਿਤ ਵਧਵਾ (9888100123) ਅਤੇ ਸੈਕਟਰੀ ਹਰਭਗਵਾਨ (9988552201) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Author: Malout Live

Leave a Reply

Your email address will not be published. Required fields are marked *

Back to top button