Malout News

ਨਰਮੇ ਦੀ ਗੁਲਾਬੀ ਸੁੰਡੀ ਨਾਲ ਪ੍ਰਭਾਵਿਤ ਹੋਏ ਕਾਸਤਕਾਰ ਬੈਂਕ ਖਾਤੇ ਨਾਲ ਸੰਬੰਧਿਤ ਸੂਚਨਾ 15 ਸਤੰਬਰ ਤੱਕ ਦੇਣ

ਮਲੋਟ:- ਮਲੋਟ ਦੇ ਐੱਸ.ਡੀ.ਐੱਮ ਸ਼੍ਰੀ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਰਮਾ 2021 ਦੌਰਾਨ ਗੁਲਾਬੀ ਸੁੰਡੀ ਸੰਬੰਧੀ ਖਰਾਬੇ ਦਾ ਮੁਆਵਜ਼ਾ ਪ੍ਰਭਾਵਿਤ ਕਿਸਾਨਾਂ ਨੂੰ ਵੰਡਿਆ ਜਾ ਰਿਹਾ ਹੈ। ਉਸ ਸੰਬੰਧੀ ਸੰਬੰਧਿਤ ਪਿੰਡਾਂ ਦੇ ਪਟਵਾਰੀ ਹਲਕਾ ਵੱਲੋਂ ਏ-ਰੋਲ ਤਿਆਰ ਕੀਤੇ ਜਾ ਰਹੇ ਹਨ। ਕਈ ਵਿਅਕਤੀਆਂ ਵੱਲੋਂ ਆਪਣਾ ਬੈਂਕ ਖਾਤਾ ਨੰਬਰ ਅਤੇ ਆਈ.ਐੱਫ.ਸੀ ਕੋਡ ਸੰਬੰਧਿਤ ਪਟਵਾਰੀਆਂ ਨੂੰ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਖਰਾਬੇ ਦਾ ਮੁੰਕਮਲ ਮੁਆਵਜ਼ਾ ਤਕਸੀਮ ਨਹੀਂ ਕੀਤਾ ਜਾ ਸਕਿਆ। ਉਹਨਾਂ ਕਿਹਾ ਕਿ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਵੇ ਕਿ ਉਹ ਆਪਣੇ ਗੁਲਾਬੀ ਸੁੰਡੀ ਦੇ ਖਰਾਬੇ ਦੇ ਮੁਆਵਜੇ ਸੰਬੰਧੀ ਬੈਂਕ ਖਾਤਾ ਨੰਬਰ ਅਤੇ ਆਈ.ਐੱਫ.ਐੱਸ.ਸੀ ਕੋਡ ਪਟਵਾਰੀ, ਤਹਿਸੀਲਦਾਰ/ਨਾਇਬ ਤਹਿਸੀਲਦਾਰ ਮਲੋਟ ਅਤੇ ਨਾਇਬ ਤਹਿਸੀਲਦਾਰ, ਲੰਬੀ ਦੇ ਦਫਤਰਾਂ, ਮਲੋਟ ਅਤੇ ਲੰਬੀ ਦੇ ਫਰਦ ਕੇਂਦਰਾਂ ਦੇ ਏ.ਐੱਸ.ਐੱਮ ਕੋਲ 15 ਸਤੰਬਰ 22 ਤੱਕ ਨੋਟ ਕਰਵਾਉਣ। ਜੇਕਰ ਕੋਈ ਵਿਅਕਤੀ ਇਸ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ ਵੀ ਆਪਣੇ ਬੈਂਕ ਖਾਤੇ ਦੀ ਡੀਟੇਲ ਨਹੀਂ ਦਿੰਦਾ ਤਾਂ ਉਸ ਦੇ ਮੁਆਵਜੇ ਦੀ ਰਕਮ ਸਰਕਾਰ ਨੂੰ ਵਾਪਿਸ ਕਰ ਦਿੱਤੀ ਜਾਵੇਗੀ, ਜਿਸਦੀ ਜਿੰਮੇਵਾਰੀ ਸੰਬੰਧਿਤ ਵਿਅਕਤੀ ਦੀ ਸਮਝੀ ਜਾਵੇਗੀ।

Author: Malout Live

Leave a Reply

Your email address will not be published. Required fields are marked *

Back to top button