District News

2 ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਇਕ ਜ਼ਖਮੀ

ਸ੍ਰੀ ਮੁਕਤਸਰ ਸਾਹਿਬ :- ਸ੍ਰੀ ਮੁਕਤਸਰ ਸਾਹਿਬ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਸਥਾਨਕ ਭਾਗਸਰ ਰੋਡ ‘ਤੇ 2 ਧਿਰਾਂ ਵਿਚਾਲੇ ਚਲੀਆਂ ਗੋਲੀਆਂ, ਜਿਸ ਦੌਰਾਨ ਯੂਥ ਅਕਾਲੀ ਦਲ ਦਾ ਇਕ ਆਗੂ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਉਕਤ ਦੋਵੇਂ ਧਿਰਾਂ ਦੀ ਆਪਸੀ ਲੜਾਈ ਸੀ ਅਤੇ ਦੋਵਾਂ ਧਿਰਾਂ ‘ਤੇ ਹੀ ਕਰਾਸ ਪਰਚਾ ਦਰਜ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਦੋਵਾਂ ਧਿਰਾਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਸਥਾਨਕ ਭਾਗਸਰ ਰੋਡ ‘ਤੇ ਆਹਮੋ-ਸਾਹਮਣੇ ਹੋ ਕੇ ਗੋਲੀਆਂ ਚਲਾਈਆਂ, ਜਿਸ ਦੌਰਾਨ ਯੂਥ ਅਕਾਲੀ ਦਲ ਦਾ ਸਾਬਕਾ ਸ਼ਹਿਰੀ ਪ੍ਰਧਾਨ ਪੁਸ਼ਕਰ ਬਰਾੜ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ ਕੁਝ ਸਮੇਂ ਬਾਅਦ ਪੁਸ਼ਕਰ ਬਰਾੜ ਦੀ ਧਿਰ ਵਲੋਂ ਫਿਰ ਤੋਂ ਭਾਗਸਰ ਰੋਡ ‘ਤੇ ਜਾ ਕੇ ਰਮਨਦੀਪ ਦਿਆਲਾ ਦੇ ਘਰ ‘ਤੇ ਗੋਲੀਬਾਰੀ ਕੀਤੀ ਗਈ। ਪੁਸ਼ਕਰ ਬਰਾੜ ਬਠਿੰਡਾ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਅਧੀਨ ਹੈ। ਥਾਣਾ ਸਿਟੀ ਦੇ ਐਸ. ਐਚ. ਓ. ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਸ਼ਕਰ ਬਰਾੜ ਦੇ ਬਿਆਨਾਂ ‘ਤੇ ਬਿੱਟਾ ਦਿਓਲ ਤੇ ਰਮਨਦੀਪ ਦਿਆਲਾ ਤੋਂ ਇਲਾਵਾ ਤਿੰਨ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿੱਟਾ ਦਿਓਲ ਦੇ ਬਿਆਨਾਂ ‘ਤੇ ਪੁਸ਼ਕਰ ਬਰਾੜ ਸਾਬਕਾ ਸ਼ਹਿਰੀ ਪ੍ਰਧਾਨ ਯੂਥ ਅਕਾਲੀ ਦਲ, ਵਿੱਕੀ ਦੂਹੇਵਾਲਾ ਅਤੇ ਚਾਰ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਧਿਰਾਂ ‘ਤੇ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

Show More
Back to top button
Close
Close
WhatsApp Any Help Whatsapp