Malout News

ਮਹਾਂਸ਼ਿਵਰਾਤਰੀ ਦੇ ਸਬੰਧ ਵਿਚ ਕੱਢੀ ਗਈ ਸ਼ੋਭਾ ਯਾਤਰਾ

ਮਲੋਟ:- ਬਾਬਾ ਅਮਰਨਾਥ ਸੇਵਾ ਦਲ ਵਲੋਂ ਮਹਾਂਸ਼ਿਵਰਾਤਰੀ ਦੇ ਸਬੰਧ ਮਲੋਟ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਨੂੰ ਮਹਾਂਵੀਰ ਗਊਸ਼ਾਲਾ ਦੇ ਮੁੱਖ ਸੇਵਕ ਪੰਡਿਤ ਸੰਦੀਪ ਜਿਊਰੀ ਅਤੇ ਡੀ. ਐਸ. ਪੀ. ਮਨਮੋਹਨ ਸਿੰਘ ਔਲਖ ਨੇ ਝੰਡੀ ਦਿਖਾ ਕੇ ਰਵਾਨਾ ਕੀਤੀ । ਇਹ ਸ਼ੋਭਾ ਯਾਤਰਾ ਰਾਮੇਸ਼ਵਰ ਧਾਮ ਨਾਗਪਾਲ ਨਗਰੀ ਤੋਂ ਸ਼ੁਰੂ ਹੋ ਕੇ ਜੀ. ਟੀ. ਰੋਡ, ਇੰਦਰਾ ਰੋਡ, ਮੇਨ ਬਾਜ਼ਾਰ ਆਦਿ ਵੱਖ – ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਧਾਮ ਵਿਖੇ ਪੁੱਜ ਕੇ ਸਮਾਪਤ ਹੋਈ । ਸ਼ੋਭਾ ਯਾਤਰਾ ਦੌਰਾਨ ਸੁੰਦਰ ਝਾਕੀਆਂ ਕੱਢੀਆਂ ਗਈਆਂ ਅਤੇ ਸ਼ਿਵ ਭਗਤਾਂ ਨੇ ਇੱਕ ਦੂਜੇ ‘ ਤੇ ਰੰਗ ਪਾ ਕੇ ਹੋਲੀ ਖੇਡੀ। ਸ਼ੋਭਾ ਯਾਤਰਾ ਦਾ ਸ਼ਿਵ ਭਗਤਾਂ ਵਲੋਂ ਵੱਖ – ਵੱਖ ਥਾਵਾਂ ‘ ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ‘ ਤੇ ਸੇਵਾਦਲ ਦੇ ਪ੍ਰਧਾਨ ਹਰਚਰਨ ਸਿੰਘ ਸ਼ੇਰੀ , ਸੁਰੇਸ਼ ਚਿੰਟੂ , ਦਿਨੇਸ਼ ਸੇਠੀ, ਬਿੱਟਾ ਬਾਬਾ , ਰਕੇਸ਼ ਬਾਂਸਲ , ਵਿਨੋਦ ਗੋਇਲ , ਚੇਅਰਮੈਨ ਪ੍ਰਮੋਦ ਮਹਾਸ਼ਾ। ਸੀਨੀਅਰ ਵਾਇਸ ਚੇਅਰਮੈਨ ਵਰਿੰਦਰ ਮੱਕੜ, ਡਾਇਰੈਕਟਰ ਸ਼ਿਵ ਕੁਮਾਰ ਸ਼ਿਵਾ, ਸਤੀਸ਼ ਅਜਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Back to top button