Malout News

ਮਲੋਟ ਵਿੱਚ ਹੋਏ ਬਲਾਕ ਪੱਧਰੀ ਵਿਗਿਆਨ ਮੁਕਾਬਲੇ ਵਿੱਚ ਕੀਤਾ ਪਹਿਲਾ ਸਥਾਨ ਹਾਸਿਲ

ਮਲੋਟ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਮਲੋਟ ਵਿੱਚ ਬਲਾਕ ਪੱਧਰ ਤੇ ਹੋਏ ਵਿਗਿਆਨ ਮੁਕਾਬਲਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਦੀ

 

ਵਿਦਿਆਰਥਣ ਰਾਧਿਕਾ ਸੋਨੀ ਅਤੇ ਸਹਿਜਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਨੇ ਸਕੂਲ ਦੇ ਅਨੁਭਵੀ ਤੇ ਮਿਹਨਤੀ ਅਧਿਆਪਿਕਾ ਸ਼੍ਰੀਮਤੀ ਅਵਨੀਤ ਕੌਰ ਅਤੇ ਸ਼੍ਰੀਮਤੀ ਰਮਨਦੀਪ ਕੌਰ ਅਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Back to top button