District News

ਕਿਸਾਨ ਮਾਰੂ ਨੀਤੀਆ ਦੇ ਵਿਰੁੱਧ ਦੋਦਾ ਤੋਂ ਹੋਇਆ ਜੱਥਾ ਰਵਾਨਾ

ਸ੍ਰੀ ਮੁਕਤਸਰ ਸਾਹਿਬ:-  ਸ੍ਰ ਅਮਰਿੰਦਰ ਸਿੰਘ ਰਾਜਾ ਵੜਿੰਗ ਐਮ.ਐਲ.ਏ. ਗਿੱਦੜਬਾਹਾ ਦੀ ਅਗਵਾਈ ਵਿੱਚ ਅੱਜ ਕਿਸਾਨ ਮਾਰੂ ਨੀਤੀਆਂ ਦੇ ਵਿਰੁੱਧ ਵਿੱਚ ਦੋਦਾ ਤੋਂ ਜੱਥਾ ਰਵਾਨਾ ਹੋਇਆ, ਇਸ ਜੱਥੇ ਦੀ ਅਗਵਾਈ ਕਰ ਰਹੇ ਐਮ.ਐਲ.ਏ ਨੇ ਦੱਸਿਆ ਕਿ ਇਹ ਜੱੱਥਾ ਹਰਿਆਣਾ ਦੇ ਸੰਭੂ ਬਾਰਡਰ ਤੇ ਪਹੁੰਚ ਕੇ ਕਿਸਾਨਾਂ ਦੇ ਹੱਕ ਵਿੱਚ ਧਰਨਾ ਦੇਵੇਗਾ।

ਉਹਨਾਂ ਕਿਹਾ ਸੈਂਟਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨ ਮਾਰੂ ਕਾਨੂੰਨਾਂ ਨੂੰ  ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਜੱਥੇ ਵਿੱਚ ਨਰਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲਾ ਪ੍ਰੀਸ਼ਦ, ਸ੍ਰੀ ਹਰਮੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਗਿੱਦੜਬਾਹਾ ਤੋਂ ਇਲਾਵਾ ਇਲਾਕੇ ਦੇ ਮੋਹਤਵਰ ਵੀ ਸ਼ਾਮਿਲ ਸਨ।

Show More
Back to top button
Close
Close
WhatsApp Any Help Whatsapp