District News

ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਦਿੱਤੀ ਗਈ ਸਿਖਲਾਈ

ਸ੍ਰੀ ਮੁਕਤਸਰ ਸਾਹਿਬ :- ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਡਾ. ਕੁਲਦੀਪ ਸਿੰਘ ਜ਼ੌੜਾ ਦੀ ਅਗਵਾਈ ਵਿੱਚ ਸ੍ਰੀ ਮੁਕਤਸਰ ਸਾਹਿਬ ਦਿਹਾਤੀ ਵਿਖੇ ਅਗਾਂਹ ਵਧੂ ਕਿਸਾਨ ਸ੍ਰੀ ਮਿਹਰਬਾਨ ਸਿੰਘ ਦੇ ਫਾਰਮ ਹਾਊਸ ਤੇ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਸੰਬੰਧੀ ਫਾਰਮਰ ਫੀਲਡ ਸਕੂਲ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 35 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।ਆਤਮਾ ਸਕੀਮ ਅਧੀਨ ਲਗਾਏ ਗਏ ਇਸ ਫਾਰਮਰ ਫੀਲਡ ਸਕੂਲ ਵਿੱਚ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਸੰਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦਿੱਤੀ ਗਈ।ਡਾ. ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਜਿਲ੍ਹਾ ਕੰਮ ਵੱਲੋਂ ਸਕੂਲ ਵਿੱਚ ਆਏ ਕਿਸਾਨਾਂ ਨੂੰ ਝੋਨ ਅਤੇ  ਬਾਸਮਤੀ ਦੀ ਸਿੱਧੀ ਬਿਜਾਈ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਮਾਂ ਦੀ ਚੋਨ , ਬਿਜਾਈ ਦੇ ਸਮੇਂ , ਖਾਦਾਂ ਦੀ ਸੁਚੱਜੀ ਵਰਤੋਂ ਅਤੇ ਨਰਮੇ ਤੇ ਕਪਾਹ ਦੀ ਬਿਜਾਈ ਸੰਬੰਧੀ ਤਕਨੀਕੀ ਜਾਣਕਾਰੀ ਦਿੱਤੀ।

ਡਾ. ਜ਼ਸ਼ਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਲੁਬਾਣਿਆਂਵਾਲੀ ਵੱਲੋਂ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਤੋਂ ਵੱਧ ਝਾੜ ਲੈਣ ਲਈ ਤਕਨੀਕੀ ਨੁਕਤੇ ਜਿਵੇਂ ਕਿ ਬਿਜਾਈ ਦੇ ਢੰਗ , ਨਦੀਨ ਨਾਸ਼ਕਾਂ ਅਤੇ ਚੂਹਿਆਂ ਦੀ ਰੋਕਥਾਮ ਅਤੇ ਪਾਣੀ ਦੀ ਵਰਤੋਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ। ਇਸ ਮੌਕੇ ਡਾ. ਕੁਲਦੀਪ ਸਿੰਘ ਜ਼ੌੜਾ ਵੱਲੋਂ ਦੱਸਿਆ ਗਿਆ ਕਿ ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਫਾਰਮਰ ਫੀਲਡ ਸਕੂਲ ਦੇ 4 ਹੋਰ ਸ਼ੈਸਨ ਲਗਾਏ ਜਾਣਗੇ, ਜਿਸ ਵਿੱਚ ਕਿਸਾਨਾਂ ਨੂੰ ਸਮੇਂ- ਸਮੇਂ ਸਿਰ ਕੀਤੇ ਜਾਣ ਵਾਲੇ ਖੇਤੀ ਕੰਮਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ।ਡਾ. ਜ਼ੌੜਾ ਵੱਲੋਂ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਦੀ ਲੋੜ ਤੇ ਜ਼ੋਰ ਦਿੱਤਾ।ਉਕਤ ਸੈਸ਼ਨ ਦੌਰਾਨ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਸੰਬੰਧੀ ਆਪਣੇ ਤਜਰਬੇ ਵੀ ਸਾਂਝੇ ਕੀਤੇ ਗਏ ਅਤੇ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਸੰਦੀਪ ਕੁਮਾਰ ਭਠੇਜਾ , ਡਾ. ਸ਼ਵਿੰਦਰ ਸਿੰਘ (ਖੇਤੀਬਾੜੀ ਵਿਕਾਸ ਅਫ਼ਸਰ), ਸ੍ਰੀ ਜਤਿੰਦਰ ਸਿੰਘ ,ਸ੍ਰੀ ਸਤਿੰਦਰ ਕੁਮਾਰ (ਖੇਤੀਬਾੜੀ ਉੱਪ ਨਿਰੀਖਕ), ਸ੍ਰੀ ਹਰਦੀਪ ਸਿੰਘ , ਸ੍ਰੀ ਗਗਨਦੀਪ ਸਿੰਘ, ਸ੍ਰੀ ਸਵਰਨ ਸਿੰਘ, ਏ.ਟੀ.ਐਮ ਅਤੇ ਸ੍ਰੀ ਨਿਰਮਲ ਸਿੰਘ ਫੀਲਡ ਮੈਨ ਤੋਂ ਇਲਾਵਾ ਅਗਾਂਹ ਵਧੂ ਕਿਸਾਨ ਸ੍ਰੀ ਮਿਹਰਬਾਨ ਸਿੰਘ, ਸ੍ਰੀ ਕੰਵਰਜੀਤ ਸਿੰਘ ਬਰਕੰਦੀ ਅਤੇ ਹੋਰ ਅਗਾਂਹ ਵਧੂ ਕਿਸਾਨ ਮੌਜੂਦ ਹੋਏ।

Show More
Back to top button
Close
Close
WhatsApp Any Help Whatsapp