District News

ਜ਼ਿਲਾ ਕੋਵਿਡ ਕੰਟਰੋਲ ਰੂਮ ਲੋਕਾਂ ਲਈ ਹੋ ਰਿਹਾ ਹੈ ਵਰਦਾਨ ਸਾਬਤ ਕੋਵਿਡ ਕੰਟਰੋਲ ਸੈਂਟਰ ਵਲੋਂ ਸਮੇਂ ਸਿਰ ਸਹੂਲਤ ਮਿਲਣ ਤੇ ਲਾਭਪਾਤਰੀਆਂ ਵਲੋਂ ਕੀਤਾ ਜਾ ਰਿਹਾ ਹੈ ਵਿਸ਼ੇਸ਼ ਧੰਨਵਾਦ

ਸ੍ਰੀ ਮੁਕਤਸਰ ਸਾਹਿਬ :- ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਦੀ ਯੋਗ ਉਪਰਾਲੇ   ਅਧੀਨ ਅਤੇ ਅਸ਼ਵਨੀ ਅਰੋੜਾ  ਸਹਾਇਕ ਕਮਿਸ਼ਨਰ ਦੀ ਸੁਪਰਵੀਜਨ ਅਧੀਨ ਜ਼ਿਲਾ ਲੈਵਲ ਤੇ ਕੋਵਿਡ ਕੇਅਰ ਦੇ ਲਈ ਕੋਵਿਡ ਦੇ ਪੌਸ਼ਟਿਕ ਮਰੀਜ਼ਾਂ ਦੀ ਦੇਖ ਰੇਖ ਕਰਨ ਦੇ ਲਈ ਅਤੇ ਜਿਲਾ ਨਿਵਾਸੀਆਂ ਦੀ ਸਮੱਸਿਆਵਾਂ ਦਾ   ਹੱਲ ਪਹਿਲ ਦੇ ਆਧਾਰ ਤੇ ਕਰਵਾਇਆ ਜਾਂਦਾ ਹੈ ਅਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਨੋਡਲ ਅਫਸਰ ਭਗਵਾਨ ਦਾਸ ਨੇ ਦੱਸਿਆ ਕਿ ਇਸ ਮਹੀਨੇ  ਵਿੱਚ ਇੱਕ ਮਈ ਤੋਂ ਲੈ ਕੇ ਅੱਜ ਤੱਕ ਜੋ ਜੋ ਐਮਰਜੈਂਸੀ ਕਾਲਾਂ ਆਈਆਂ ਸਨ ਉਨਾਂ ਦਾ ਸਬੰਧਤ ਵਿਭਾਗ ਨਾਲ ਡਾਕਟਰ ਸਾਹਿਬਾਨ ਨਾਲ ਤਾਲਮੇਲ ਕਰਕੇ ਤੇ ਮੌਕੇ ਤੇ ਨਿਪਟਾਰਾ ਕਰਵਾਇਆ ਗਿਆ ਅਤੇ ਜਰੂਰਤਮੰਦ ਜੋ ਘਰਾਂ ਦੇ ਵਿੱਚ ਮਰੀਜ਼  ਇਕਾਂਤਵਾਸ ਕੀਤੇ ਹੋਏ ਹਨ ਅਤੇ ਜ਼ਿਲੇ ਦੇ ਅਧੀਨ ਜੇ ਕਿਸੇ ਨੂੰ ਖਾਂਸੀ , ਜ਼ੁਕਾਮ, ਬੁਖਾਰ ਜਾਂ ਫਲੂ ਲਾਇਕ ਲੱਛਣ ਪਾਏ ਜਾਂਦੇ ਹਨ ਤਾਂ ਜਦੋਂ ਕੰਟਰੋਲ ਰੂਮ ਤੇ ਉਨਾਂ ਵੱਲੋਂ ਕਾਲ ਕੀਤੀ ਜਾਂਦੀ ਹੈ ਤਾਂ ਉਨਾਂ ਨੂੰ  ਉਨਾਂ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਸਰਕਾਰੀ ਸਿਹਤ ਸੰਸਥਾ ਵਿੱਚ ਰੈਫਰ ਕਰਵਾਇਆ ਜਾਂਦਾ ਹੈ ਤੇ ਉਥੇ ਡਾਕਟਰਾਂ ਦੀ ਟੀਮ ਦੁਆਰਾ ਉਨਾਂ ਦਾ ਚੈੱਕਅਪ ਕਰਵਾਇਆ ਜਾਂਦਾ ਹੈ।  ਡਿਪਟੀ ਕਮਿਸ਼ਨਰ  ਸ੍ਰੀ ਮੁਕਤਸਰ ਸਾਹਿਬ ਵੱਲੋਂ ਲਗਪਗ 13 ਮਹੀਨੇ ਤੋਂ ਚਲਾਏ ਜਾ ਰਹੇ ਕੰਟਰੋਲ ਰੂਮ ਤੋਂ ਜ਼ਿਲਾ ਨਿਵਾਸੀ ਸੰਤੁਸ਼ਟ ਹਨ ਇਸ ਸਬੰਧੀ ਜਾਣਨ ਦੇ ਲਈ ਜਦੋਂ ਸ੍ਰੀ ਜਸਵੰਤ ਸਿੰਘ ਪਿੰਡ ਵੜਿੰਗ ਖੇੜਾ ਨਾਲ ਗੱਲਬਾਤ ਕੀਤੀ ਗਈ  ਤਾਂ ਉਨਾਂ ਦੱਸਿਆ ਕਿ 2 ਮਈ 2021 ਨੂੰ ਉਨਾਂ ਨੇ ਕੰਟਰੋਲ ਰੂਮ ਤੇ ਮੁਕਤਸਰ ਸਾਹਿਬ ਵਿਖੇ ਫੋਨ ਕੀਤਾ ਕਿ ਉਨਾਂ ਦੇ ਜੋ ਮਰੀਜ਼ ਦੀ ਰਜਿੰਦਰਾ ਹਸਪਤਾਲ ਡੱਬਵਾਲੀ ਮੰਡੀ ਵਿਖੇ ਦਾਖਲ ਸੀ ਅਤੇ

ਇਸ ਨੂੰ ਦਵਾਈਆਂ ਅਤੇ ਟੀਕਿਆਂ   ਬਹੁਤ ਸਖਤ ਜਰੂਰ ਸੀ ਜਸਵੰਤ ਸਿੰਘ ਨੇ ਦੱਸਿਆ ਕਿ ਜਦ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਤੇ ਮੈਨੂੰ 2 ਮਈ 2021 ਨੂੰ ਸ਼ਾਮ ਤੱਕ  ਲਗਪਗ ਦੋ ਘੰਟਿਆਂ ਦੇ ਵਿੱਚ ਵਿੱਚ ਕੰਟਰੋਲ ਰੂਮ ਦੀ ਟੀਮ ਵੱਲੋਂ ਲੋੜਦੀਆਂ ਮੈਡੀਸ਼ਨ ਦਾ ਪ੍ਰਬੰਧ ਕਰਕੇ ਦਿੱਤਾ ਜੋ ਕਿ ਜਰੂਰਤਮੰਦ ਮਰੀਜ਼ ਨੂੰ ਲਗਾਏ ਗਏ ਤੇ ਹੁਣ ਸਾਡਾ ਮਰੀਜ਼ ਬਿਲਕੁਲ ਠੀਕ ਠਾਕ ਹੈ ਤੇ ਅਸੀਂ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ। ਇਸੇ ਤਰਾਂ ਜਸਕਰਨ ਸਿੰਘ ਨੇ ਲੰਬੀ ਤੋਂ 2 ਮਈ 2021 ਨੂੰ ਕੰਟਰੋਲ ਰੂਮ ਤੇ ਫੋਨ ਕੀਤਾ ਕਿ ਉਨਾਂ ਨੂੰ ਵੀ ਇਲਾਜ ਲਈ ਜਰੂਰੀ ਦਵਾਈਆਂ ਅਤੇ ਟੀਕਿਆਂ ਦੀ ਜਰੂਰਤ ਹੈ ਤਾਂ ਕੰਟਰੋਲ ਰੂਮ ਦੀ  ਦੀ ਟੀਮ ਵੱਲੋਂ ਲਗਪਗ ਦੋ ਢਾਈ ਘੰਟਿਆਂ ਦੇ ਵਿੱਚ ਹੀ ਪ੍ਰਬੰਧ ਕਰਵਾ ਕੇ ਦਿੱਤਾ ਤੇ ਜੋ  ਮਰੀਜ਼ ਲਈ ਜਰੂੂਰੀ ਸੀ  ਅਤੇ ਹੁਣ  ਮਰੀਜ਼ ਬਿਲਕੁਲ ਠੀਕ ਠਾਕ ਹੈ ਤੇ ਅਸੀਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦਾ ਬਹੁਤ ਬਹੁਤ ਧੰਨਵਾਦ ਕੀਤਾ ਹੈ। ਇਸ ਤਰਾਂ ਹੀ 6 ਮਈ 2021 ਨੂੰ ਬਾਅਦ ਦੁਪਹਿਰ ਬਲਵੀਰ ਚੰਦ ਜੀ ਨੇ ਮਲੋਟ ਤੋਂ ਫੋਨ ਕੀਤਾ ਕਿ ਉਹ ਆਪਣਾ ਕੋਰੋਨਾ ਪੌਜ਼ਟਿਵ ਹਨ ਤੇ ਉਨਾਂ ਨੂੰ ਹੋਰ ਇਲਾਜ ਦੀ ਜਰੂਰਤ ਹੈ  ਕੰਟਰੋਲ ਰੂਮ ਦੀ ਟੀਮ ਨੂੰ ਉਨਾਂ ਨੇ ਕਿਹਾ ਕਿ ਮਲੋਟ ਵਿੱਚ ਬੈੱਡ ਵੀ ਕਿੱਲਤ ਹੈ ਤੇ ਕਿਸੇ ਹੋਰ ਜਗਾ ਤੇ ਬੈੱਡ ਆ ਜੇ ਮੌਜੂਦ ਹੈ ਤਾਂ ਮੈਨੂੰ ਦੱਸੋ ਤਾਂ ਕਿ ਮੈਂ ਆਪਣਾ ਵਧੇਰੇ ਇਲਾਜ ਕਰਵਾ ਸਕਾਂ  ਉਪਰੰਤ ਕੰਟਰੋਲ ਰੂਮ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚੋਂ ਬੈੱਡਾਂ ਦਾ ਪਤਾ ਕਰਕੇ ਤੇ ਬਲਵੀਰ ਚੰਦ ਨੂੰ ਸਮੇਂ ਸਿਰ ਸੂਚਨਾ ਦਿੱਤੀ ਅਤੇ ਬਲਵੀਰ ਚੰਦ ਦੇ ਪਰਿਵਾਰਕ ਮੈਂਬਰਾਂ ਨੇ ਇਨਾਂ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾਇਆ ਤੇ ਉਥੇ ਇਨਾਂ ਦਾ ਪੂਰਾ ਇਲਾਜ ਕਰਵਾਇਆ ਅਤੇ ਅੱਜ ਬਲਵੀਰ ਸਿੰਘ ਜੀ ਬਿਲਕੁਲ  ਠੀਕ ਠਾਕ ਹਨ ਅਤੇ ਘਰ ਇਕਾਂਤਵਾਸ ਚ ਰਹਿ ਰਿਹਾ ਹੈ ਅਤੇ  ਆਪਣਾ ਜੋ ਇਲਾਜ ਕਰਵਾ ਰਹੇ ਹੈ ਅਤੇ ਬਲਵੀਰ ਸਿੰਘ ਤੇ ਉਨਾਂ ਦੇ ਪਰਿਵਾਰ ਵੱਲੋਂ ਇਹ ਪੰਜਾਬ ਸਰਕਾਰ   ਡਿਪਟੀ ਕਮਿਸਨਰ  ਸ੍ਰੀ ਮੁਕਤਸਰ ਸਾਹਿਬ ਅਤੇ ਕੰਟਰੋਲ ਰੂਮ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

Show More
Back to top button
Close
Close
WhatsApp Any Help Whatsapp