District News

ਬੀ.ਡੀ.ਪੀ.ਓ ਦਫਤਰ ਵਿਖੇ ਲਗਾਇਆ ਗਿਆ ਕੋਰੋਨਾ ਵੈਕਸੀਨ ਕੈਪ -ਸਰਬਤ ਦੇ ਭਲੇ ਲਈ ਬੀ.ਡੀ.ਪੀ.ਓ ਦਫਤਰ ਵਿਖੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦਾ ਪਾਇਆ ਗਿਆ ਭੋਗ

ਸ੍ਰੀ ਮੁਕਤਸਰ ਸਾਹਿਬ  : ਸਰਬਤ ਦੇ ਭਲੇ ਲਈ ਬੀ.ਡੀ.ਪੀ.ਓ ਦਫਤਰ ਵਿਖੇ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ ਅਤੇ ਪਾਠ ਉਪਰੰਤ ਸਿਹਤ ਵਿਭਾਗ ਵਲੋਂ ਇਥੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਕੋਰੋਨਾ ਵੈਕਸੀਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸਨਰ (ਵਿਕਾਸ) ਸ੍ਰੀ ਗੁਰਬਿੰਦਰ ਸਿੰਘ ਸਰਾਓ ਨੇ ਕੀਤੀ।

ਇਹ ਕੈਂਪ ਕਲੀਨ ਐਂਡ ਗਰੀਨ ਸੇਵਾ ਸੁਸਾਇਟੀ ਅਤੇ ਮੁਕਤੀਸਰ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਦੌਰਾਨ ਤਕਰੀਬਨ 100 ਨਾਗਰਿਕਾਂ ਦੇ ਕਰੋਨਾ ਵੈਕਸੀਨ ਦਾ ਟੀਕਾ ਲਗਾਇਆ ਗਿਆ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਜਿਲਾ ਪ੍ਰਸ਼ੀਦ ਚੇਅਰਮੈਨ ਨਰਿੰਦਰ ਸਿੰਘ ਕਾਉਣੀ, ਡੀ.ਡੀ.ਪੀ.ਓ ਹਰਮਨਦੀਪ ਸਿੰਘ, ਬੀ.ਡੀ.ਪੀ.ਓ ਮੈਡਮ ਕੁਸ਼ਮ ਅਗਰਵਾਲ, ਤਰਸੇਮ ਗੋਇਲ, ਜਸਪ੍ਰੀਤ ਛਾਬੜਾ ਵੀ ਹਾਜਰ ਸਨ।

Leave a Reply

Your email address will not be published. Required fields are marked *

Back to top button