District News

ਟੋਕਿਓ ਓਲੰਪਿਕ ਲਈ ਚੁਣੀ ਗਈ ਕਮਲਪ੍ਰੀਤ ਕੌਰ ਨੂੰ ਗਿੱਦੜਬਾਹਾ ਦੇ ਵਿਧਾਇਕ ਨੇ ਦਿੱਤਾ ਦੱਸ ਲੱਖ ਰੁਪਏ ਦਾ ਚੈਕ ਪੰਜਾਬ ਸਰਕਾਰ ਕਮਲਪ੍ਰੀਤ ਕੌਰ ਦੀ ਹਰ ਸੰਭਵ ਸਹਾਇਤਾ ਕਰਨ ਲਈ ਯਤਨਸ਼ੀਲ -ਰਾਜਾ ਵੜਿੰਗ

ਸ੍ਰੀ ਮੁਕਤਸਰ ਸਾਹਿਬ :- ਪ੍ਰਾਚੀਨ ਡਿਸਕਸ ਥ੍ਰੋ ਖੇਡ ਵਿਚ ਪਿਛਲੇ 9 ਸਾਲ ਦਾ ਰਾਸ਼ਟਰੀ ਰਿਕਾਰਡ ਤੋੜ ਕੇ 23 ਜੁਲਾਈ 2021 ਤੋ ਸ਼ੁਰੂ ਹੋਣ ਜਾ ਰਹੇ ਟੋਕੀਓ (ਜਪਾਨ) ਉਲੰਪਿਕ ਲਈ ਚੁਣੀ ਗਈ ਕਬਰਵਾਲਾ ਪਿੰਡ ਦੀ ਕਮਲਪ੍ਰੀਤ ਕੌਰ ਨੂੰ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਜੱਦੀ ਪਿੰਡ ਕਬਰਵਾਲਾ ਵਿਖੇ 10 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਕਮਲਪ੍ਰੀਤ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਦਿੱਤਾ । ਇਸ ਮੌਕੇ ਬੋਲਦਿਆਂ ਸ.ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡ ਨੀਤੀ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਨਸ਼ੇ ਵਰਗੀਆਂ ਭੈੜੀਆਂ ਆਦਤਾ ਤੋਂ ਪਾਸੇ ਹੱਟ ਕੇ ਆਪਣੇ ਆਪ ਨੂੰ ਖੇਡਾਂ ਨਾਲ ਜੋੜ ਕੇ ਆਪਣੇ ਮਾਤਾ ਪਿਤਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।  ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ 10 ਲੱਖ ਰੁਪਏ ਦਾ ਚੈਕ ਖਿਡਾਰਣ ਕਮਲਪ੍ਰੀਤ ਕੌਰ ਲਈ ਭੇਜਿਆ ਗਿਆ ਹੈ ਤਾਂ ਜੋ ਇਹ ਖਿਡਾਰਣ ਨੂੰ ਉਲੰਪਿਕ ਖੇਡਾਂ ਲਈ ਅਭਿਆਸ ਕਰਨ ਵਿਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਤੇ ਵਿਧਾਇਕ ਨੇ ਐਲਾਨ ਕੀਤਾ ਕਿ ਪਿੰਡ ਕਬਰਵਾਲਾ ਵਿਖੇ ਜਲਦੀ ਇੱਕ ਖੇਡ ਅਭਿਆਸ ਗਰਾਉਂਡ ਅਤੇ ਜਿੰਮ ਵੀ ਬਣਾਇਆ ਜਾਵੇਗਾ, ਜਿੱਥੇ ਯੁਵਾ ਵਰਗ ਖੇਡਾਂ ਪ੍ਰਤੀ ਵੱਧ ਤੋਂ ਵੱਧ ਜੁੜ ਸਕਣ।

 ਇੱਥੇ ਜਿਕਰਯੋਗ ਹੈ ਕਿ ਬੇਟੀ ਪੜ੍ਹਾਓ ਬੇਟੀ ਬਚਾਓ ਸਕੀਮ ਤਹਿਤ ਕਮਲਪ੍ਰੀਤ ਕੌਰ ਨੂੰ ਇੱਕ ਲੱਖ ਰੁਪਏ ਦੀ ਰਕਮ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਅਤੇ ਕਮਲਪ੍ਰੀਤ ਕੌਰ ਨੂੰ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਬੇਟੀ ਪੜ੍ਹਾਓ ਬੇਟੀ ਬਚਾਓ ਸਕੀਮ ਦਾ ਅਬੈਂਸਡਰ ਵੀ ਬਣਾਇਆ ਗਿਆ ਇਸ ਮੌਕੇ ਹੋਰਨਾ ਤੋ ਇਲਾਵਾ ਜ਼ਿਲਾ ਪ੍ਰਸ਼ੀਦ ਚੇਅਰਮੈਨ ਨਰਿੰਦਰ ਕਾਉਣੀ, ਐਸ.ਡੀ.ਐਮ ਗਿਦੜਬਾਹਾ ਓਮ ਪ੍ਰਕਾਸ਼, ਅਮਨਪ੍ਰੀਤ ਸਿੰਘ ਭੱਟੀ, ਗੁਰਮੀਤ ਸਿੰਘ ਖੁੱਡੀਆ,ਕੁਲਦੀਪ ਸਿੰਘ ਅਤੇ ਕੁਲਵਿੰਦਰ ਕੌਰ (ਮਾਤਾ ਪਿਤਾ ਕਮਲਪ੍ਰੀਤ ਕੌਰ) ਮੋਹਨ ਸਿੰਘ ਕੱਟਿਆਂਵਾਲੀ,ਸੁਖਵਿੰਦਰ ਸਿੰਘ ਗੁਰੂਸਰ,ਹਰਦੀਪ ਸਿੰਘ, ਗੁਰਬਖਸ਼ ਸਿੰਘ, ਗੁਰਬਾਜ ਸਿੰਘ,ਸਵਰਨ ਸਿੰਘ, ਭੁਪਿੰਦਰ ਸਿੰਘ ਬੱਲ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Back to top button