District News

ਸਵੱਛ ਮੁਕਤਸਰ ਅਭਿਆਨ ਐਨਜੀਓ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਾਇਆ ਗਿਆ ਕੋਰੋਨਾ ਟੀਕਾਕਰਣ ਕੈਂਪ

ਸ੍ਰੀ  ਮੁਕਤਸਰ ਸਾਹਿਬ:- ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਸਥਿਤ ਬਾਬਾ ਕਾਂਸ਼ੀ ਪ੍ਰਸਾਦ ਸ਼ਿਵ ਮੰਦਰ ਵਿਖੇ ਸਵੱਛ ਮੁਕਤਸਰ ਅਭਿਆਨ ਐਨਜੀਓ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਟੀਕਾਕਰਣ ਕੈਂਪ ਲਾਇਆ ਗਿਆ।  ਇਸ ਕੈਂਪ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ 120 ਲੋਕਾਂ ਦੇ ਕੋਰੋਨਾ ਵੈਕਸੀਨ ਇੰਜੈਕਸ਼ਨ ਲਗਾਏ ਗਏ। ਹਾਲਾਂਕਿ ਕੈੰਪ ਵਿੱਚ ਵੱਡੀ ਗਿਣਤੀ ਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਤੋਂ ਇਲਾਵਾ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਵਰਕਰ ਤੇ ਮੁਲਾਜਮ ਵੀ ਟੀਕਾਕਰਣ ਕਰਾਉਣ ਪਹੁੰਚੇ ਸਨ, ਪਰ ਸਿਹਤ ਵਿਭਾਗ ਚੰਡੀਗਡ ਦੀਆਂ ਹਦਾਇਤਾਂ ਤੇ 45 ਸਾਲ ਤੋਂ ਹੇਠਾਂ ਵਾਲੇ ਲੋਕਾਂ ਨੂੰ ਹਾਲੇ ਟੀਕਾਕਰਣ ਨਾ ਕਰਨ ਦੇ ਆਦੇਸ਼ਾਂ ਦੇ ਚਲਦਿਆਂ ਅਜਿਹੇ ਫਰੰਟ ਲਾਈਨ ਤੇ ਕੰਮ ਕਰ ਰਹੇ ਵਰਕਰਾਂ ਦਾ ਕੈੰਪ ਵਿੱਚ ਟੀਕਾਕਰਣ ਨਾ ਹੋ ਸਕਿਆ ਤੇ ਉਨਾਂ ਨੂੰ ਬਿਨਾ ਇੰਜੈਕਸ਼ਨ ਲਵਾਏ ਵਾਪਸ ਪਰਤਨਾ ਪਿਆ। ਕੈਂਪ ਦੀ ਸ਼ੁਰੂਆਤ ਰਾਈਸ ਇੰਡਸਟਰੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਭਾਰਤ ਭੂਸਣ ਬਿੰਟਾ ਬਾਂਸਲ ਵੱਲੋਂ ਕੋਰੋਨਾ ਵੈਕਸੀਨ ਇੰਜੈਕਸ਼ਨ ਲਵਾ ਕੇ ਕੀਤੀ ਗਈ।

 ਸਿਵਲ ਸਰਜਨ ਡਾ. ਰੰਜੂ ਸਿੰਗਲਾ ਅਤੇ ਡੀਆਈਓ ਡਾ. ਪਵਨ ਮਿੱਤਲ ਦੀਆਂ ਹਦਾਇਤਾਂ ਤੇ ਲਾਏ ਗਏ ਇਸ ਕੈਂਪ ਵਿੱਚ ਐਸਡੀਐਮ ਸਵਰਣਜੀਤ ਕੌਰ ਬਤੌਰ ਮੁੱਖ ਮਹਿਮਾਨ ਅਤੇ ਸੀਐਮਓ ਡਾ. ਸਤੀਸ਼ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਮਨੋਜ ਕੁਮਾਰ ਦੀ ਸੁਪਰਵੀਜਨ ਚ ਹੈਲਥ ਇੰਸਪੈਕਟਰ ਭਗਵਾਨ ਦਾਸ, ਵੀਰਪਾਲ ਕੌਰ, ਸੰਦੀਪ ਕੌਰ, ਵਰਿੰਦਰ ਕੌਰ, ਵੀਰਾ ਰਾਣੀ, ਸੀਮਾ ਰਾਣੀ, ਰਾਜੇਸ਼ ਕੁਮਾਰ, ਜਸਵਿੰਦਰ ਸਿੰਘ, ਸੰਤੋਖ ਸਿੰਘ ਵੱਲੋਂ ਟੀਕਾਕਰਣ ਮੁਹਿੰਮ ਚ ਸਹਿਯੋਗ ਦਿੱਤਾ ਗਿਆ।  ਇਸ ਮੌਕੇ ਡਾ ਨਰੇਸ ਪਰੂਥੀ ਪਿ੍ਰੰਸੀਪਲ ਸੰਦੀਪ ਗਿਰਧਰ, ਪਿਆਰੇ  ਲਾਲ ਗਰਗ ਜਗਦੀਸ਼ ਤਾਰਿਕਾ ਅਸੋਕ ਬਾਂਸਲ ਰਵਿੰਦਰ ਬਾਂਸਲ ਧੀਰਜ ਦੂਮਰਾ ਕੋਰੋਨਾ ਟਾਸਕ ਫੋਰਸ ਵੈਕਸੀਨ ਦੇ ਮੈਂਬਰ ਦੀਪਕ ਗਰਗ ਵੀ ਹਾਜ਼ਰ ਸਨ।

Back to top button