District News

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਰਣਜੀਤਗੜ੍ਹ ਨੂੰ ਦਿੱਤੀ ਸੁੰਦਰ ਦਿਖ – ਡਾ:ਕੁਸੁਮ ਅਗਰਵਾਲ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਦੁਆਰਾ ਸੂਬੇ ਅੰਦਰ ਚਲਾਈਆ ਜਾ ਰਹੀਆਂ ਵਿਕਾਸ ਸਕੀਮਾਂ ਅਧੀਨ ਆਮ ਲੋਕਾਂ ਦੇ ਜਨ ਜੀਵਨ ਨੂੰ ਸਚੁੱਜਾ ਬਣਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਲਾਕ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਣਜੀਤਗੜ੍ਹ ਵਿਖੇ ਸ਼ਮਸਾਨਘਾਟ ਦੀ ਉਸਾਰੀ ਕਰਵਾਈ ਗਈ ਅਤੇ ਪਿੰਡ ਵਿੱਚ ਛਾਂਦਾਰ ਬੂਟੇ ਲਗਵਾਏ ਗਏ ਅਤੇ ਗਲੀਆਂ ਨਾਲੀਆਂ ਦਾ ਨਵੀਨੀਕਰਣ ਕਰਵਾ ਕੇ ਪਿੰਡ ਨੂੰ ਸੁੰਦਰ ਦਿਖ ਦਿੱਤੀ ਗਈ।

ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਡਾ:ਕੁਸੁਮ ਅਗਰਵਾਲ ਦੁਆਰਾ ਦੱਸਿਆ ਗਿਆ ਕਿ ਪਿੰਡਾਂ ਦੇ ਵਿਕਾਸ ਵਿੱਚ ਸਹਿਯੋਗੀ ਗਰਾਮ ਪੰਚਾਇਤਾਂ ਨੂੰ ਪੰਜਾਬ ਸਰਕਾਰ ਦੁਆਰਾ ਜਾਰੀ ਹਦਾਇਤਾਂ ਅਨੁਸਾਰ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

Show More

Leave a Reply

Your email address will not be published. Required fields are marked *

Back to top button
Close
Close
WhatsApp Any Help Whatsapp