District News

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਰੋਜ਼ਾ ਟ੍ਰੇਨਿੰਗ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ :-  ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼੍ਰੀ ਮੁਕਤਸਰ ਸਾਹਿਬ ਵਿਖੇ ਵਡੂਜ਼ ਕੰਪਨੀ ਵਿੱਚ ਨਵੇਂ ਨਿਯੁਕਤ ਹੋਏ ਰਿਲੈਸ਼ਨਸ਼ਿਪ ਐਗਜੀਕਿਊਟਵ ਅਧਿਕਾਰੀਆਂ ਲਈ ਇੱਕ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਵਡੂਜ਼ ਕੰਪਨੀ ਦੇ ਐੱਮ.ਡੀ. ਲਖਵਿੰਦਰ ਸਿੰਘ ਨੇ ਇਹਨਾਂ ਨਵੇਂ ਨਿਯੁਕਤ ਹੋਏ ਅਧਿਕਾਰੀਆਂ ਨੂੰ ਕੰਪਨੀ ਦੇ ਕੰਮਕਾਜ ਬਾਰੇ ਜਾਣੂ ਕਰਵਾਇਆ।

ਕਰੀਅਰ ਕਾਊਂਸਲਰ ਅਰਸ਼ਪ੍ਰੀਤ ਸਿੰਘ ਨੇ ਆਏ ਹੋਏ ਟ੍ਰੇਨੀਆਂ ਨੂੰ  ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ। ਪਲੇਸਮੈਂਟ ਅਫ਼ਸਰ ਦਲਜੀਤ ਸਿੰਘ ਨੇ  ਇਹਨਾਂ ਨਵੇਂ ਨਿਯੁਕਤ ਹੋਏ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਭਵਿੱਖ ਵਿੱਚ ਅਜਿਹੇ ਹੋਰ ਵੀ ਪਲੇਸਮੈਂਟ ਕੈਂਪ ਲਗਾਏ ਜਾਣਗੇ ਤਾਂ ਕਿ ਹੋਰ ਵੀ ਪ੍ਰਾਰਥੀ ਇਹਨਾਂ ਕੰਪਨੀਆਂ ਵਿੱਚ ਨੌਕਰੀ ਲੈ ਸਕਣ।

Leave a Reply

Your email address will not be published. Required fields are marked *

Back to top button