District News

ਪਿੰਡ ਦੂਹੇਵਾਲਾ ਦੇ ਵਾਸੀ ਸੁਖਪਾਲ ਸਿੰਘ ਵਾਸੀ ਨੇ ਪੀ.ਸੀ.ਐੱਸ ਦਾ ਟੈਸਟ ਕਲੀਅਰ

 ਸ਼੍ਰੀ ਮੁਕਤਸਰ ਸਾਹਿਬ:– ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੂਹੇਵਾਲਾ ਦੇ ਵਾਸੀ ਸੁਖਪਾਲ ਸਿੰਘ ਪੁੱਤਰ ਸ.ਮੁਖਤਿਆਰ ਸਿੰਘ ਨੇ ਮਲੋਟ ਲਾਈਵ ਨੂੰ ਫੋਨ ਤੇ ਜਾਣਕਾਰੀ ਦਿੰਦਿਆ ਦੱਸਿਆਂ ਕਿ ਉਸਦਾ ਪੀ.ਸੀ.ਐੱਸ ਦਾ ਟੈਸਟ ਕਲੀਅਰ ਹੋ ਗਿਆ ਹੈ। ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਗੁਜਰਾਤ ਵਿਖੇ ਇੰਡੀਅਨ ਨੇਵੀ ਵਿੱਚ ਇਲੈਕਟ੍ਰੀਕਲ ਵਿੰਗ ਵਿੱਚ ਤਾਇਨਾਤ ਹੈ ਅਤੇ ਅਗਲੇ ਆਉਣ ਵਾਲੇ ਮਹੀਨਿਆਂ ਵਿੱਚ ਉਹ ਡਿਊਟੀ ਜੁਆਇੰਨ ਕਰ ਲੈਣਗੇ।

ਇਸ ਦੌਰਾਨ ਉਹਨਾਂ ਨੇ ਪੜ੍ਹ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਿੱਖਿਆ ਦਾ ਜਿੰਦਗੀ ਵਿੱਚ ਵੱਡਮੁੱਲਾ ਯੋਗਦਾਨ ਹੈ ਤੇ ਉਹ ਮਿਹਨਤ ਕਰਨ ਅਤੇ ਸਫਲਤਾ ਜਰੂਰ ਇੱਕ ਦਿਨ ਮਿਲੇਗੀ।

Leave a Reply

Your email address will not be published. Required fields are marked *

Back to top button