District News

with photo ਸ੍ਰੀ ਮੁਕਤਸਰ ਸਾਹਿਬ ਵਿਖੇ ਕੋਵਿਡ ਪੌਜ਼ੀਟਿਵ ਬੱਚਿਆਂ ਲਈ ਟੈਲੀ ਮੈਡੀਸਨ ਸੇਵਾ ਸ਼ੁਰੂ ਲੋੜਵੰਦ ਵਿਅਕਤੀ ਜਿ਼ਲ੍ਹਾ ਚਾਈਲਡ ਸੁਰੱਖਿਆ ਅਫ਼ਸਰ ਨਾਲ ਕਰ ਸਕਦਾ ਹੈ ਸੰਪਰਕ

ਸ੍ਰੀ ਮੁਕਤਸਰ ਸਾਹਿਬ :- ਸ੍ਰੀ ਐਮ ਕੇ ਅਰਾਵਿੰਦ ਕੁਮਾਰ ਆਈ. ਏ. ਐਸ.ਡਿਪਟੀ ਕਮਿਸ਼ਨਰ ਦੀ  ਅਗਵਾਈ ਹੇਠ ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਯੂਨਿਟ ਸ੍ਰੀ ਮੁਕਤਸਰ ਸਾਹਿਬ ਦੀ ਪਹਿਲਕਦਮੀ ਤੇ ਕੋਵਿਡ-19 ਤੋਂ ਪੀੜਤ ਬੱਚਿਆਂ ਨੂੰ ਦੂਰਸੰਚਾਰ ਦੀ ਮੱਦਦ ਨਾਲ ਡਾਕਟਰੀ ਸਲਾਹ ਮਸ਼ਵਰਾ ਦੇਣ ਲਈ ਇਕ ਜਰੂਰੀ ਸੇਵਾ ਸ਼ੁਰੂ ਕੀਤੀ ਹੈ। ਕੋਵਿਡ ਮਹਾਂਮਾਰੀ ਦੇ ਚਲਦਿਆਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਤਨ ਮਨ ਨਾਲ ਸੇਵਾ ਕਰ ਰਹੇ ਹਨ।  ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਯੂਨਿਟ ਬੱਚਿਆਂ ਤੇ ਡਾਕਟਰਾਂ ਵਿਚਕਾਰ ਦੂਰਸੰਚਾਰ ਸੇਵਾ ਦੀ ਵਿਵਸਥਾ ਕਰ ਰਿਹਾ ਹੈ। ਸੇਵਾ ਸੁ਼ਰੂ ਕਰਨ ਦੇ ਪਹਿਲੇ ਹੀ ਦਿਨ ਚਾਰ ਬੱਚਿਆਂ ਨੂੰ ਦੂਰਸੰਚਾਰ ਰਾਹੀਂ ਲਾਭ ਪ੍ਰਾਪਤ ਹੋਇਆ। ਇਕ ਬੱਚਾ ਜਿਸ ਨੂੰ ਉਸ ਦੇ ਮਾਂ ਬਾਪ ਦਵਾਈ  ਦੇ ਸਕਦੇ , ਉਸ ਨੂੰ ਗੂਗਲ ਪੇ ਦੁਆਰਾ ਫ੍ਰੀ ਦਵਾਈ ਦੇ ਕੇ ਸਹਾਇਤਾ ਵੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਵਿਚ ਬੱਚਿਆਂ ਲਈ ਛੇ ਮਾਹਿਰ ਡਾਕਟਰਾਂ ਦੀ ਨਿਯੁਕਤੀ ਦੂਰ ਸੰਚਾਰ ਸੇਵਾਵਾਂ ਦੇਣ ਲਈ ਕੀਤੀ ਗਈ ਹੈ।

ਉਹਨਾਂ ਅੱਗੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਉੱਪ ਮੰਡਲ ਪੱਧਰ ਤੇ ਬੱਚਿਆਂ ਦੇ ਤਿੰਨ ਡਾਕਟਰ ਡਾ. ਰਾਜਿੰਦਰ ਬਾਂਸਲ, ਡਾ. ਪ੍ਰੇਮ ਗਿਰਧਰ ਅਤੇ ਡਾ. ਬਲਵਿੰਦਰ ਸਿੰਘ, ਮਲੋਟ ਉਪਮੰਡਲ ਪੱਧਰ ਤੇ ਬੱਚਿਆਂ ਦੇ ਦੋ ਮਾਹਿਰ ਡਾਕਟਰ- ਡਾ. ਗੌਤਮ ਕਮਰਾ ਅਤੇ ਡਾ. ਸਿਮਰਨ ਸਮਾਘ ਅਤੇ ਗਿੱਦੜਬਾਹਾ ਉਪ-ਮੰਡਲ ਪੱਧਰ ਤੇ ਬੱਚਿਆਂ ਦੇ ਮਾਹਿਰ ਡਾ. ਮੋਨਿਕਾ ਜੈਨ ਦੀ ਨਿਯੁਕਤੀ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ 215 ਅਜਿਹੇ ਪਰਿਵਾਰ ਹਨ, ਜਿਹਨਾਂ ਨਾਲ ਸੰਪਰਕ ਕਰਕੇ ਉਨ੍ਹਾਂ ਡਾਕਟਰੀ ਮਸ਼ਵਰਾ ਦਿੱਤਾ ਗਿਆ ਹੈ ਜਿਨ੍ਹਾਂ ਦੇ ਬੱਚੇ ਕੋਰੋਨਾ ਪੌਜਿਟਿਵ ਪਾਏ ਗਏ ਹਨ, ਉਨ੍ਹਾਂ ਦੀ ਹਰ ਸੰਭਵ ਤਰੀਕੇ ਨਾਲ ਸਹਾਇਤਾ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਸਾਰੇ ਮਾਪਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਦੇ ਬੱਚੇ ਵਿੱਚ ਕੋਵਿਡ 19 ਦੇ ਲੱਛਣ ਪਾਏ ਜਾਂਦੇ ਹਨ ਤਾਂ ਤੁਰੰਤ ਉਸਦਾ ਟੈਸਟ ਕਰਵਾ ਕੇ ਡਾਕਟਰੀ ਸਹਾਇਤਾ ਪ੍ਰਾਪਤ ਕੀਤੀ ਜਾਵੇ,ਜੇਕਰ ਕਿਸੇ ਵੀ ਸੂਰਤ ਵਿੱਚ ਡਾਕਟਰੀ ਸਹੂਲਤ ਜਾਂ ਦਵਾਈਆਂ ਦੀ ਲੋੜ ਹੋਵੇ ਤਾਂ ਬੱਚੇ ਦੇ ਮਾਪੇ ਜਿਹੜੇ ਹੋਮ ਆਈਸੋਲੇਸ਼ਨ ਵਿਚ ਹਨ ਜਾਂ ਕੋਈ ਵੀ ਮਾਂ ਬਾਪ ਜੋ ਕੋਵਿਡ -19  ਪੋਜ਼ੀਟਿਵ ਹੋਣ ਕਰਕੇ  ਆਪਣੇ  ਬੱਚਿਆਂ ਨੂੰ ਦਵਾਈ ਲੈ ਕੇ ਨਹੀਂ ਦੇ ਸਕਦੇ ਉਹ ਡਾ. ਸ਼ਿਵਾਨੀ ਨਾਗਪਾਲ ਜ਼ਿਲ੍ਹਾ ਚਾਈਲਡ ਸੁਰੱਖਿਆ ਅਫ਼ਸਰ (82839-22488) ਜਾਂ ਸੌਰਭ ਚਾਵਲਾ, ਲੀਗਲ ਅਫਸਰ (98763-00014) ਨਾਲ ਸੰਪਰਕ ਕਰ ਸਕਦੇ ਹਨ ।

Leave a Reply

Your email address will not be published. Required fields are marked *

Back to top button