Health

ਗਰਮੀਆਂ ਦਾ ਡਰ ਦੂਰ ਕਰ ਰੋਜ਼ ਖਾਓ ਅੰਡੇ, ਜਾਣੋ ਫਾਇਦੇ

ਕਹਿੰਦੇ ਹਾਂ ‘ਸੰਡੇ ਹੋ ਯਾ ਮੰਡੇ ਰੋਜ਼ ਖਾਓ ਅੰਡੇ’। ਅੰਡੇ ਦੇ ਫਾਇਦਿਆਂ ‘ਤੇ ਨਜ਼ਰ ਪਾਓ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਆਖਰ ਕਿਉਂ ਹਰ ਕਿਸੇ ਦੀ ਡਾਈਟ ‘ਚ ਅੰਡੇ ਸ਼ਾਮਲ ਹੋਣੇ ਚਾਹੀਦੇ ਹਨ। ਅੰਡੇ ‘ਚ ਪੌਸ਼ਟਿਕ ਤੱਤਾਂ ਦੀ ਭਰਮਾਰ ਹੁੰਦੀ ਹੈ ਜਿਸ ਕਾਰਨ ਅੰਡੇ ਨੂੰ ਸੁਪਰ ਫੂਡ ਵੀ ਕਿਹਾ ਜਾਂਦਾ ਹੈ। ਅੰਡੇ ਦੇ ਕਾਫੀ ਫਾਇਦੇ ਹਨ।
ਅੰਡੇ ਦੀ ਜਰਦੀ 90 ਫੀਸਦ ਕੈਲਸ਼ੀਅਮ ਤੇ ਆਇਰਨ ਪਾਇਆ ਜਾਂਦਾ ਹੈ। ਉਸ ਦੇ ਵ੍ਹਾਈਟ ਹਿੱਸੇ ‘ਚ ਲਗਪਗ ਅੱਧਾ ਪ੍ਰੋਟੀਨ ਹੁੰਦਾ ਹੈ। ਜਾਹਿਰ ਹੈ ਅੰਡੇ ਪੌਸ਼ਟਿਕ ਤੱਤਾਂ ਦਾ ਬਿਹਤਰੀਨ ਸ੍ਰੋਤ ਹੈ। ਇਸ ਤੋਂ ਬਾਅਦ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਭਿਆਨਕ ਗਰਮੀ ‘ਚ ਅੰਡੇ ਖਾਣੇ ਸਹੀ ਹਨ ਜਾਂ ਨਹੀਂ।
ਇਹ ਸੋਚ ਬਿਲਕੁੱਲ ਗਲਤ ਹੈ ਕਿ ਗਰਮੀਆਂ ‘ਚ ਅੰਡੇ ਖਾਣੇ ਸਿਹਤ ਲਈ ਨੁਕਸਾਨਦੇਹ ਹਨ। ਆਹਾਰ ਮਾਹਿਰ ਮੇਹਰ ਰਾਜਪੂਤ ਮੁਤਾਬਕ, ‘ਇਹ ਸਹੀ ਹੈ ਕਿ ਅੰਡੇ ਸਰੀਰ ‘ਚ ਗਰਮੀ ਦਾ ਕਾਰਨ ਬਣ ਸਕਦੇ ਹਨ, ਪਰ ਇਨ੍ਹਾਂ ਨੂੰ ਇੱਕ ਲਿਮਟਿਡ ਮਾਤਰਾ ‘ਚ ਖਾਧਾ ਜਾਣਾ ਚਾਹੀਦਾ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਹਰ ਰੋਜ਼ ਦਿਨ ‘ਚ 2 ਅੰਡੇ ਤਕ ਖਾ ਸਕਦੇ ਹੋ।
ਅੰਡੇ ਦੇ ਫਾਇਦੇ ਵੀ ਹਨ:
1.    ਨਾਸ਼ਤੇ ‘ਚ ਅੰਡੇ ਖਾਣ ਨਾਲ ਜ਼ਿਆਦਾ ਵਜ਼ਨ ਵਾਲੇ ਲੋਕਾਂ ‘ਚ ਭੁੱਖ ਨੂੰ ਮਾਰਦਾ ਹੈ। ਇਸ ਨਾਲ ਉਹ ਮੋਟੇ ਲੋਕਾਂ ਨੂੰ ਜ਼ਿਆਦਾ ਖਾਣ ਤੋਂ ਰੋਕਦੀ ਹੈ। ਇਸ ਨਾਲ ਵਜ਼ਨ ਘਟਣ ‘ਚ ਮਦਦ ਮਿਲਦੀ ਹੈ।
2.   ਅੰਡਾ ਐਂਟੀਆਕਸੀਡੈਂਟਸ ਜਿਵੇਂ ਲਿਟਯੂਨ ਤੇ ਜ਼ੈਕੇਕਟੀਨ ਦਾ ਵੱਡਾ ਸ੍ਰੋਤ ਹੈ ਜੋ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਮੁੱਖ ਭੂਮਿਕਾ ਨਿਭਾਏ ਸਕਦਾ ਹੈ।
3.  ਅੰਡੇ ਵਿਟਾਮਿਨ ਡੀ ਤੇ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
4.   ਅੰਡੇ ‘ਚ ਸਲਫਰ ਤੇ ਐਮਿਨੋ ਐਸਿਡ ਕਾਫੀ ਮਾਤਰਾ ‘ਚ ਹੁੰਦਾ ਹੈ ਜੋ ਸਵਛੱਤਾ ਵਿਕਾਸ ਨੂੰ ਵਧਾਵਾ ਦੇਣ ਵਾਲੇ ਵਿਟਾਮਿਨਾਂ ਨੂੰ ਵਧਾਵਾ ਦਿੰਦੀ ਹੈ।

Leave a Reply

Your email address will not be published. Required fields are marked *

Back to top button