District News

ਬੱਚੇ, ਗਰਭਵਤੀ ਮਾਵਾਂ ਅਤੇ ਬਜੁਰਗਾਂ ਨੂੰ ਸ਼ੀਤ ਲਹਿਰ ਦੌਰਾਨ ਖਾਸ ਧਿਆਨ ਰੱਖਣ ਦੀ ਲੋੜ: ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ। ਕੋਵਿਡ-19 ਮਹਾਂਮਾਰੀ ਨੂੰ ਧਿਆਨ ਚ ਰੱਖਦੇ ਸਿਹਤ ਵਿਭਾਗ ਵੱਲੋਂ ਐਡਵਾਈਰੀ ਜਾਰੀ

ਸ੍ਰੀ ਮੁਕਤਸਰ ਸਾਹਿਬ :- ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮੂਹ ਸਿਹਤ ਸਟਾਫ਼ ਦੀ ਮੀਟਿੰਗ ਕੀਤੀ ਗਈ। ਇਸ ਸਮੇਂ ਉਹਨਾਂ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ  ਬਿਮਾਰੀਆਂ ਤੋਂ ਬਚਾਅ ਸਬੰਧੀ ਸਾਨੂੰ ਜਾਗਰੂਕ ਰਹਿਣਾ ਚਾਹੀਦਾ ਹੈ। ਵਧਦੀ ਸਰਦੀ ਦੇ ਚੱਲਦਿਆਂ ਤੇ ਕੋਵਿਡ-19 ਮਹਾਂਮਾਰੀ ਨੂੰ ਧਿਆਨ ਚ ਰੱਖਦੇ ਸਿਹਤ ਵਿਭਾਗ ਵੱਲੋਂ ਐਡਵਾਈਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ ਹਰੀ ਨਰਾਇਣ ਸਿੰਘ ਵੱਲੋਂ ਕਿਹਾ ਗਿਆ ਕਿ ਸ਼ੂਗਰ, ਹਾਈਪਰਟੈਨਸ਼ਨ, ਸਾਹ ਦੇ ਰੋਗਾਂ ਅਤੇ ਦਿਲ ਦੀ ਬਿਮਾਰੀ ਸਮੇਤ ਕੁਝ ਵਿਸ਼ੇਸ ਹਾਲਤਾਂ ਜਿਵੇ ਵਡੇਰੀ ਉਮਰ ਦੇ ਵਿਅਕਤੀਆਂ, 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਸੀਤ ਲਹਿਰ ਦੀ ਮਾਰ ਦੇ ਦੌਰਾਨ ਵਧੇਰੇ ਜੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹਨਾਂ ਨੂੰ ਅਜਿਹੇ ਵਿੱਚ ਵਧੇਰੇ ਸਾਵਧਾਨੀਆਂ ਵਰਤਣ ਦੀ ਜਰੂਰਤ ਹੁੰਦੀ ਹੈ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਸਰਦੀ ਦੇ ਮੋਸਮ ਵਿੱਚ ਆਪਣੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋੜੀਂਦੀਆਂ ਜਰੂਰੀ ਦਵਾਈਆਂ ਅਤੇ ਸਾਜੋ ਸਮਾਨ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਹੈ, ਇਸ ਸਮੇਂ ਡਾ ਰੰਜੂ ਸਿੰਗਲਾ ਜਿਲਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਲੋੜੀਂਦੀਆਂ ਜਰੂਰੀ ਦਵਾਈਆਂ ਅਤੇ ਸਾਜੋ ਸਮਾਨ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਹਨ। ਇਸ ਸਮੇਂ ਡਾ ਸੀਮਾ ਗੋਇਲ ਜਿਲਾ ਐਪੀਡੀਮੋਲੋਜਿਸਟ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਤੇਜ ਬੁਖਾਰ, ਖਾਂਸੀ, ਜੁਕਾਮ,  ਛਿਕਾਂ ਆਉਣੀਆਂ,ਨੱਕ ਵਗਣਾ,ਸਾਹ ਲੈਣ ਵਿਚ ਤਕਲੀਫ ਹੋਣ, ਦਸਤ ਲੱਗਣ, ਸਰੀਰ ਟੁੱਟਣਾ ਆਦਿ ਲੱਛਣ ਦਿਸਣ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ, ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ।

ਸਾਨੂ੍ੰ ਸਰਦੀ ਵਿੱਚ ਕਮਿਊਨੀਕੇਬਲ ਬਿਮਾਰੀਆਂ ਤੋਂ ਬਚਣ ਲਈ ਕਿਸੇ ਮਰੀਜ਼ ਨਾਲ ਸਰੀਰਕ ਸੰਪਰਕ ਨਹੀਂ ਰੱਖਣਾ ਚਾਹੀਦਾ, ਖੁੱਲੇ ਵਿੱਚ ਨਹੀਂ ਥੁੱਕਣਾ ਚਾਹੀਦਾ, ਛਿੱਕਦੇ ਅਤੇ ਖੰਘਦੇ ਸਮੇਂ ਮੂੰਹ ਰੁਮਾਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਬਿਨਾਂ ਡਾਕਟਰੀ ਜਾਂਚ ਤੋਂ ਦਵਾਈ ਨਹੀਂ ਲੈਣੀ ਚਾਹੀਦੀ। ਗੁਰਤੇਜ ਸਿੰਘ ਜਿਲਾ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਸਰਦੀਆਂ ਦੇ ਸਮੇਂ ਪੂਰੇ ਅਤੇ ਗਰਮ ਕੱਪੜੇ ਪਾਓ, ਜਿਨਾਂ ਸੰਭਵ ਹੋ ਸਕੇ ਘਰ ਹੀ ਰਹੋ, ਯਾਤਰਾ ਤੋਂ ਪ੍ਰਹੇਜ ਕਰੋ, ਆਪਣੇ ਆਪ ਨੂੰ ਸੁੱਕਾ ਰੱਖੋ, ਦਸਤਾਨੇ, ਜੁਰਾਬਾਂ ਅਤੇ ਟੋਪੀ ਪਹਿਣ ਕੇ ਜਾਂ ਦਸਤਾਰ ਸਜਾ ਕੇ ਰੱਖੋ, ਮੌਸਮੀ ਜਾਣਕਾਰੀ ਲਈ ਅਖਬਾਰ ਅਤੇ ਟੀ.ਵੀ.  ਅਤੇ ਰੇਡੀਓ ਸਮੇਂ ਸਮੇਂ ਤੇ ਸੁਣਦੇ ਰਹੋ। ਗਰਮ ਪੇ ਪਦਾਰਥ ਜਿਵੇਂ ਗਰਮ ਦੁੱਧ, ਪਾਣੀ ਅਤੇ ਚਾਹ ਲੈਂਦੇ ਰਹੋ ਅਤੇ ਸ਼ਰਾਬ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ। ਸੁਖਮੰਦਰ ਸਿੰਘ ਨੇ ਦੱਸਿਆ ਕਿ ਜਿਆਦਾ ਠੰਡ ਲੱਗਣ ਤੇ ਬਿਮਾਰ ਵਿਅਕਤੀ ਨੂੰ ਨਿੱਘੀ ਜਗਾ ਤੇ ਲੈ ਕੇ ਜਾਓ ਅਤੇ ਸੰਤੁਲਿਤ ਭੋਜਨ ਖਾਓ। ਵਿਨੋਦ ਖੁਰਾਣਾ ਨੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰ ਅਤੇ ਸਮੂਹ ਸਿਹਤ ਫੀਲਡ ਸਟਾਫ਼ ਨੂੰ ਜਨਤਕ ਥਾਵਾਂ, ਸਕੂਲਾਂ, ਸਿਹਤ ਸੰਸਥਾਵਾਂ ਵਿੱਚ ਪਿ੍ਰੰਟ ਮੈਟੀਰੀਅਲ ਰਾਹੀਂ ਸਰਦੀ ਤੋਂ ਬਚਣ ਅਤੇ ਕਮਿਊਨੀਕੇਸ਼ਨ ਬਿਮਾਰੀਆਂ ਤੋਂ ਬਚਣ ਲਈ ਸਿਹਤ ਸਿੱਖਿਆ ਦੇਣ। ਉਹਨਾਂ ਦੱਸਿਆ ਕਿ ਕਮਰਾ ਗਰਮ ਰੱਖਣ ਲਈ ਕੋਇਲੇ ਜਾਂ ਲੱਕੜ ਦੀ ਅੰਗੀਠੀ ਬਿਲਕੁਲ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਸ ਨਾਲ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਅਤੇ ਖਤਰਨਾਕ ਗੈਸਾਂ ਪੈਦਾ ਹੋ ਜਾਂਦੀਆਂ ਹਨ ਜਿਸ ਨਾਲ ਵਿਅਕਤੀ ਦੀ ਮੌਤ ਹੋ ਸਕਦੀ ਹੈ।  ਉਹਨਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਕਮਿਊਨੀਕੇਬਲ ਬਿਮਾਰੀਆਂ ਅਤੇ ਸਰਦੀ ਤੋਂ ਬਚਣ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ।

Show More
Back to top button
Close
Close
WhatsApp Any Help Whatsapp