District News

ਲਕਸ਼ੇ ਕੁਆਲਟੀ ਸੁਧਾਰ ਪ੍ਰੋਗ੍ਰਾਮ ਅਧੀਨ ਸਟਾਫ਼ ਨੂੰ ਕਰਵਾਈ ਟ੍ਰੇਨਿੰਗ : ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ

ਸ੍ਰੀ ਮੁਕਤਸਰ ਸਾਹਿਬ :- ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਰਭਵਤੀ ਔਰਤਾਂ, ਮਾਵਾਂ, ਨਵਜੰਮੇ ਬੱਚੇ ਅਤੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਸਿਹਤ ਸੰਸਥਾਵਾਂ ਵਿੱਚ ਸਥਾਪਿਤ ਕੀਤੇ ਗਏ ਹਨ । ਇਸ ਸਬੰਧ ਵਿਚ ਲੇਬਰ ਰੁੂਮ ਵਿੱਚ ਹੋਣ ਵਾਲੇ ਜਨੇਪੇ ਸਨਮਾਨਜਨਕ ਅਤੇ ਸੁਰੱਖਿਅਤ ਕਰਨ ਅਤੇ ਨਾਲ ਨਾਲ ਓਪਰੇਸ਼ਨ ਥੀਏਟਰ ਵਿੱਚ ਹੋਣ ਵਾਲੇ ਸੀਜ਼ੇਅਨ ਜਨੇਪਿਆਂ ਲਈ ਵਿਸ਼ਵ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਟੀਚਾ ਲੈ ਕੇ ਲਕਸ਼ੇ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ ਹੈ। ਜਨੇਪੇ ਦੌਰਾਨ ਅਤੇ ਜਨੇਪੇ ਤੋਂ ਬਾਅਦ ਸਾਂਭ ਸੰਭਾਲ ਸਬੰਧੀ ਲਾਂਚ ਕੀਤੇ ਇਸ ਪ੍ਰ੍ਰੋਗ੍ਰਾਮ ਅਧੀਨ ਸਿਵਲ ਸਰਜਨ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਗਾਇਨਾਕਾਲੋਜਿਸਟ, ਫੀਮੇਲ ਮੈਡੀਕਲ ਅਫ਼ਸਰ ਅਤੇ ਸਟਾਫ਼ ਨਰਸਾਂ ਨੂੰ ਦੋ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹੇ ਵਿੱਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਘੱਟ ਕਰਨ ਲਈ ਲੇਬਰ ਰੂਮਾਂ ਵਿੱਚ ਲੋੜੀਦਾ ਇਨਫਰਾਸਟਰੱਕਚਰ ਸਥਾਪਿਤ ਕੀਤਾ ਗਿਆ ਹੈ।

ਇਸ ਦੀ ਯੋਗ ਵਰਤੋਂ ਅਤੇ ਹੋਰ ਪ੍ਰਭਾਵਸ਼ਾਲੀ ਬਨਾੳਣ ਲਈ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਰਸਾਂ ਨੂੰ ਇਸ ਪ੍ਰੋਗ੍ਰਾਮ ਅਧੀਨ ਦੋ ਦਿਨਾਂ ਦੀ ਜਿਲ੍ਹਾ ਪੱਧਰ ਤੇ ਟ੍ਰੇਨਿੰਗ ਕਰਵਾਈ ਜਾ ਰਹੀ ਹੈ, ਜਿਸ ਤਹਿਤ ਸਬੰਧਿਤ ਪਾਰਟੀਸੀਪੈਂਟ ਨੂੰ ਲੇਬਰ ਰੂਮਾਂ ਵਿੱਚ ਉੱਚ ਕੁਆਲਟੀ ਦੀ ਦੇਖਭਾਲ ਕਰਨ ਲਈ ਸਮਰੱਥ ਅਤੇ ਹੁਨਰਮੰਦ ਬਨਾਇਆ ਜਾਵੇਗਾ ਤਾਂ ਜੋ ਜਨੇਪਾ ਕੇਸ ਦੀ ਦੇਖਭਾਲ ਕਰਦਿਆਂ ਸਟਾਫ਼ ਵੱਲੋਂ ਸਹੀ ਸਮੇਂ ਤੇ ਸਹੀ ਫੈਸਲਾ ਲੈਣ ਦੀ ਕਾਬਲੀਅਤ ਪੈਦਾ ਹੋ ਸਕੇ ਤਾਂ ਜੋ ਮਾਂ ਅਤੇ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਨਾਇਆ ਜਾ ਸਕੇ। ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਜਨੇਪੇ ਸਮੇਂ ਗਰਭਵਤੀ ਔਰਤ ਦੀ ਦੇਖਭਾਲ ਸਨਮਾਨਜਨਕ ਅਤੇ ਗੋਪੀਨੀਅਤ ਤਰੀਕੇ ਨਾਲ ਕੀਤੀ ਜਾਦੀ ਹੈੇ। ਇਸ ਪ੍ਰੋਗ੍ਰਾਮ ਨੂੰ ਜਨੇਪੇ ਨਾਲ ਸਬੰਧਿਤ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਸਬੰਧਿਤ ਹਸਪਤਾਲ ਵਿਖੇ ਟੀਮਾਂ ਬਣਾ ਕੇ ਕੰਮ ਸਬੰਧੀ ਯੋਜਨਾ ਬਨਾਈ ਜਾਵੇਗੀ। ਦੂਸਰੇ ਭਾਗ ਵਿੱਚ ਕੰਮ ਸਬੰਧੀ ਪਾਏ ਗਏ ਗੈਪ ਦੀ ਐਕਸ਼ਨ ਪਲਾਨਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਸਮੇਂ ਸਮੇਂ ਤੇ ਕੰਮ ਦੀ ਕੁਆਲਟੀ ਵਿੱਚ ਸੁਧਾਰ ਲਿਆਂਦਾ ਜਾਵੇਗਾ ਅਤੇ ਯੋਗ ਉਪਰਾਲੇ ਕੀਤੇ ਜਾਣਗੇ। ਹਸਪਤਾਲਾਂ ਵਿੱਚ ਕੰਮ ਕਰਦੇ ਸਟਾਫ ਨੂੰ ਵੱਖ ਵੱਖ ਤਰੀਕਿਆਂ ਨਾਲ ਜਿਵੇਂ ਕੇ ਡਰਿਲ, ਪਾਰਟੋਗ੍ਰਾਫ ਅਤੇ ਸੁਰੱਖਿਅਤ ਜਨੇਪੇ ਐਪ ਰਾਹੀਂ ਨਿਪੰੁੰਨ ਕੀਤਾ ਜਾਵੇਗਾ। ਇਸ ਸਮੇਂ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਗਾਈਡਲਾਈਜ਼ ਸਬੰਧੀ ਸਟਾਫ਼ ਨੂੰ ਜਾਣੂ ਕਰਵਾਇਆ ਗਿਆ ਤਾਂ ਜੋ ਮਾਂ ਅਤੇ ਨਵ ਜਨਮੇ ਬੱਚੇ ਦੀ ਹੋਰ ਵਧੀਆ ਤਰੀਕੇ ਨਾਲ ਸਿਹਤ ਸੰਭਾਲ ਕੀਤੀ ਜਾ ਸਕੇ।ਇਸ ਸਮੇ ਡਾ ਰੰਜੂ ਸਿੰਗਲਾ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਪਰਮਜੀਤ ਕੌਰ ਮੈਡੀਕਲ ਅਫ਼ਸਰ ਵੱਲੋਂ ਟ਼ੇਨਿੰਗ ਦਿੱਤੀ ਗਈ। ਇਸ ਸਮੇ ਦੀਪਕ ਕੁਮਾਰ ਡੀ.ਪੀ.ਐਮ, ਜਿਲ੍ਹਾ ਮਾਸ ਮੀਡੀਆ ਅਫਸਰ ਗੁਰਤੇਜ ਸਿੰਘ, ਸੁਖਮੰਦਰ ਸਿਘ, ਵਿਨੋਦ ਖੁਰਾਣਾ, ਸ਼ਿਵਪਾਲ, ਰਾਜ ਕੁਮਾਰ ਅਤੇ ਸਿਹਤ ਸਟਾਫ਼ ਹਾਜ਼ਰ ਸੀ।

Leave a Reply

Your email address will not be published. Required fields are marked *

Back to top button