Malout News

ਸਮਾਰਟ ਲੈਂਗਵੇਜ਼ ਲਿਸਨਿੰਗ ਲੈਬ ਬੱਚਿਆਂ ਦੇ ਭਾਸ਼ਾ ਕੌਸ਼ਲ ਨੂੰ ਵਿਕਸਿਤ ਕਰਨ ਵਿੱਚ ਹੋ ਰਹੀਆਂ ਨੇ ਸਹਾਈ

ਮਲੋਟ:- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਮਲੋਟ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਦੇਣ ਦੇ ਲਈ ਅਧਿਆਪਕਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਲੈਂਗਵੇਜ ਲਿਸਨਿੰਗ ਲੈਬ ਦੇ ਵਿੱਚ ਲਿਸਨਿੰਗ ਦੇ ਸੈਸ਼ਨ ਲਗਵਾਏ ਜਾ ਰਹੇ ਹਨ।

ਜਿਸ ਦੌਰਾਨ ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਲਿਸਨਿੰਗ ਸੈਸ਼ਨ ਵਿਦਿਆਰਥੀਆਂ ਵਿੱਚ ਭਾਸ਼ਾ ਕੌਸ਼ਲ ਨੂੰ ਵਿਕਸਿਤ ਕਰਨ ਵਿੱਚ ਬਹੁਤ ਹੀ ਸਹਾਇਕ ਸਿੱਧ ਹੋ ਰਹੇ ਹਨ ਅਤੇ ਉਨ੍ਹਾਂ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਇਹ ਦੱਸਿਆ ਕਿ ਵਿਦਿਆਰਥੀ ਇਸ ਸੈਸ਼ਨ ਵਿੱਚ ਬਹੁਤੀ ਰੁਚੀ ਨਾਲ ਭਾਗ ਲੈਂਦੇ ਹਨ।

Leave a Reply

Your email address will not be published. Required fields are marked *

Back to top button