World News

ਸਿੱਖਸ ਆਫ ਅਮਰੀਕਾ’ ਕਰਨਗੇ ਨਵਜੋਤ ਸਿੰਘ ਸਿੱਧੂ ਦਾ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ

ਭਾਰਤ ਦੇ ਰਾਜਨੀਤਿਕ ਪਿਤਾਮਾ ਅਤੇ ਕਰਤਾਰਪੁਰ ਕੋਰੀਡੋਰ ਦੇ ਮੁੱਖ ਨਾਇਕ ਨਵਜੋਤ ਸਿੰਘ ਸਿੱਧੂ ਦੇ ਸੱਦੇ ‘ਤੇ ਸਿੱਖਸ ਆਫ ਅਮਰੀਕਾ ਦਾ ਤਿੰਨ ਮੈਂਬਰੀ ਵਫਦ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ‘ਤੇ ਮਿਲਿਆ।ਇਸ ਵਫਦ ਦੀ ਅਗਵਾਈ ਸ: ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕੀਤੀ। ਉਨ੍ਹਾਂ ਦੇ ਨਾਲ ਬਲਜਿੰਦਰ ਸਿੰਘ ਸ਼ੰਮੀ ਅਤੇ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਵੀ ਹਾਜ਼ਰ ਹੋਏ। ਨਵਜੋਤ ਸਿੰਘ ਸਿੱਧੂ ਵਲੋਂ ਵਫਦ ਨੂੰ ਨਿੱਘਾ ਜੀ ਆਇਆਂ ਕਿਹਾ ਗਿਆ ਅਤੇ ਪੰਜਾਬ ਲਈ ਕੁਝ ਕਰ ਗੁਜ਼ਰਨ ਲਈ ਵਿਚਾਰਾਂ ਦੀ ਵੀ ਸਾਂਝ ਪਾਈ ਗਈ।  ਸ: ਜਸਦੀਪ ਸਿੰਘ ਜੱਸੀ ਨੇ ਜਿੱਥੇ ਉਨ੍ਹਾਂ ਦੀ ਕਰਤਾਰਪੁਰ ਕੋਰੀਡੋਰ ਖੁਲ੍ਹਵਾਉਣ ਵਿੱਚ ਨਿਭਾਈਆਂ ਸੇਵਾਵਾਂ ਦੀ ਖੂਬ ਸ਼ਲਾਘਾ ਕੀਤੀ, ਉੱਥੇ ਉਨ੍ਹਾਂ ਨੂੰ ਅਮਰੀਕਾ ਵਿਖੇ ਸਿੱਖਸ ਆਫ ਅਮਰੀਕਾ ਦੇ ਉਤਸਵ (ਗਾਲਾ) ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।ਸ: ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਤੁਹਾਡੇ ਸਨਮਾਨ ਦੇ ਅਸੀਂ ਕਰਜਾਈ ਹਾਂ। ਜਿਸ ਦਾ ਐਲਾਨ ਅਸੀਂ ਪਹਿਲੀ ਜੱਫੀ ‘ਤੇ ਹੀ ਕਰ ਦਿੱਤਾ ਸੀ। ਜਿਸ ਨੂੰ ਅਮਰੀਕਾ ਦੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਗੋਲਡ ਮੈਡਲ ਦੇ ਰੂਪ ਵਿੱਚ ਤੁਹਾਡੇ ਸਨਮੁਖ ਕਰਾਂਗੇ।ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਨੂੰ ਅਜਿਹਾ ਸੂਬਾ ਬਣਾ ਦੇਵਾਂਗਾ, ਜਿਸ ਦੀ ਪੰਜਾਬ ਦੇ ਵਾਸੀ ਸ਼ਾਇਦ ਕਲਪਨਾ ਵੀ ਨਾ ਕਰਦੇ ਹੋਣ। ਲੋੜ ਹੈ ਇਕੱਠੇ ਹੋਣ ਦੀ ਅਤੇ ਹੰਭਲਾ ਮਾਰਨ ਦੀ। ਜਿਸ ਲਈ ਸਮਾਂ ਢੁਕਵਾਂ ਹੈ।ਚੇਅਰਮੈਨ ਜੱਸੀ ਨੇ ਕਿਹਾ ਕਿ ਅਮਰੀਕਾ ਦੀਆਂ ਸੰਗਤਾਂ ਤੁਹਾਡੇ ਦੀਦਾਰ ਤੇ ਤੁਹਾਨੂੰ ਸੁਣਨ ਲਈ ਇੰਤਜ਼ਾਰ ਕਰ ਰਹੀਆਂ ਹਨ। ਸੋ ਖੁਲ੍ਹਾ ਸਮਾਂ ਕੱਢ ਕੇ ਆਓ। ਡਾ: ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਸਿੱਖਸ ਆਫ ਅਮਰੀਕਾ ਪੰਜਾਬ ਲਈ ਕੁਝ ਕਰਨ ਗੁਜ਼ਰਨ ਲਈ ਉਤਾਵਲੀ ਹੈ। ਜਿਸ ਲਈ ਨਵਜੋਤ ਸਿੰਘ ਸਿੱਧੂ ਦੀਆਂ ਸੇਵਾਵਾਂ ਦੀ ਸਾਨੂੰ ਲੋੜ ਹੈ। 

Show More
Back to top button
Close
Close
WhatsApp Any Help Whatsapp