Malout News

ਸਿਧਾਰਥ ਅਸੀਜਾ ਦੇ ਦਿਹਾਂਤ ਨੂੰ ਲੈ ਕੇ ਉਸਦੇ ਦੋਸਤ ਅਨੁਰਾਗ ਗਗਨੇਜਾ ਬਿਆਨ ਕੀਤੀ ਸਾਰੀ ਕਹਾਣੀ

ਅਨੁਰਾਗ ਗਗਨੇਜਾ ਤੇ ਉਹਨਾਂ ਦੇ ਦੋਸਤਾਂ ਨੇ ਰਲ ਕੇ ਫੇਸਬੁੱਕ ਤੇ ਫੰਡ ਕੀਤਾ ਇਕੱਠਾ ਅਤੇ ਦੇਹ ਨੂੰ ਇੰਡੀਆ ਭੇਜਣ ਦੇ ਲਈ ਦਸਤਾਵੇਜ਼ ਕੀਤੇ ਜਾ ਰਹੇ ਨੇ ਤਿਆਰ

ਮਲੋਟ ਸ਼ਹਿਰ ਅੰਦਰ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਮਲੋਟ ਦੇ ਇਕ 22 ਸਾਲਾ ਨੌਜਵਾਨ ਦੀ ਕੈਨੇਡਾ ‘ਚ ਮੌਤ ਹੋ ਗਈ । ਮੌਤ ਦਾ ਕਾਰਨ ਜਾਨਣ ਲਈ ਮਲੋਟ ਲਾਈਵ ਨੇ ਉਸ ਦੇ ਦੋਸਤ ਅਨੁਰਾਗ ਗਗਨੇਜਾ ਜੋ ਕਿ ਉਸਦੇ ਨਾਲ ਰਹਿ ਰਿਹਾ ਸੀ ਨਾਲ ਗੱਲ ਬਾਤ ਕੀਤੀ । ਅਨੁਰਾਗ ਗਗਨੇਜਾ ਤੇ ਸਿਧਾਰਥ ਅਸੀਜਾ  ਬਚਪਨ ਦੇ ਦੋਸਤ ਸਨ ਅਤੇ ਇੱਕਠੇ ਡੀ ਏ ਵੀ ਸਕੂਲ (ਮਲੋਟ) ਪੜ੍ਹੇ ਸਨ ਤੇ ਇੱਕਠੇ ਹੀ ਕਨੈਡਾ ਸਟੱਡੀ ਲਈ ਗਏ ਤੇ ਉਥੇ ਵੀ ਇੱਕਠੇ ਕੈਨਾਡੋਰ ਕਾਲਜ ਟਰਾਂਟੋ ਤੋਂ ਬਿਜਨਸ ਨਾਲ ਸਬੰਧਤ ਪੜ੍ਹਾਈ ਕਰ ਰਹੇ ਸਨ ।

17 ਜੂਨ ਸ਼ਾਮ ਨੂੰ 4-5 ਦੋਸਤ ਚਾਕਲੇਟ ਲੇਕ ਤੇ ਘੁੰਮਣ ਜਾਂਦੇ ਹਨ ਤੇ ਤਕਬੀਨ ਸ਼ਾਮ 3:20 ਤੇ ਹਾਦਸਾ ਵਾਪਰਿਆ ਜਦੋਂ 3 ਲੜਕੇ ਜੋ ਅਚਾਨਕ ਝੀਲ ‘ਚ ਪੈਰ ਫਿਸਲਨ ਕਾਰਨ ਡਿਗ ਪਏ । 2 ਲੜਕਿਆ ਨੂੰ ਤਾਂ 2-3 ਮਿੰਟ ‘ਚ ਬਾਹਾਰ ਕੱਢ ਲਿਆ ਗਿਆ ਪਰ ਸਿਧਾਰਥ ਨੂੰ ਬਾਹਰ ਕੱਢਣ ਲਈ 10-12 ਮਿੰਟ ਦਾ ਟਾਈਮ ਲੱਗ ਗਿਆ । ਉਸ ਤੋਂ ਬਾਅਦ ਤੁਰੰਤ ਉਸਨੂੰ ਐਂਬੂਲੈਂਸ ‘ਸ਼ਾਮ ਪਾ ਕੇ ਐਲੀਡਕਸ ਸ਼ਹਿਰ ‘ਚ ਕੁਈਨ ਅਲਿਜ਼ਾਬੇਥ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਅਤੇ 1 ਦਿਨ ਵੈਂਟੀਲੇਟਰ ਤੇ ਰੱਖਣ ਮਗਰੋਂ ਮ੍ਰਿਤਕ ਘੋਸਿਤ ਕੀਤਾ ਗਿਆ।  ਅਨੁਰਾਗ ਗਗਨੇਜਾ ਤੇ ਉਹਨਾਂ ਦੋਸਤਾ ਨੇ ਰਲ ਕੇ ਫੇਸਬੁੱਕ ਤੇ ਫੰਡ ਇਕੱਠਾ ਕੀਤਾ ਤਾਂ ਜੋ ਸਿਧਾਰਥ ਨੂੰ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਇਆ ਜਾ ਸਕੇ।  ਇਸ ਲਈ ਲੋਕਾਂ ਨੇ ਕਾਫੀ ਮਦਦ ਕੀਤੀ, $15000 (841644/-)  ਕੁਲ ਰਾਸ਼ੀ ਰੱਖੀ ਗਈ ਸੀ ਜੋ ਕੀ 1 ਦਿਨ ਵਿਚ ਹੀ $24000 (13 ਲੱਖ) ਤੋਂ ਉੱਪਰ ਫੰਡ ਇੱਕਠਾ ਹੋ ਗਿਆ। ਅਨੁਰਾਗ ਗਗਨੇਜਾ ਨਾਲ ਗੱਲ ਕਰਨ ਤੇ ਉਹਨਾਂ ਨੇ ਦੱਸਿਆ ਕੀ ਜੋ ਖ਼ਰਚਾ ਸਿਧਾਰਥ ਦੀ ਦੇਹ ਨੂੰ ਮਲੋਟ ਤੱਕ ਪਹੁੰਚਾਉਣ ਦਾ ਆਏਗਾ ਬਾਕੀ ਉਹਨਾਂ ਦੇ ਘਰਦਿਆਂ ਦੀ ਮਦਦ ਕਰਾਂਗੇ । ਉਹਨਾਂ ਨੇ ਦੱਸਿਆ ਕੀ ਸਿਧਾਰਥ ਦੇ ਸਰੀਰ ਨੂੰ ਇੰਡੀਆ ਭੇਜਣ ਦੇ ਲਈ ਦਸਤਾਵੇਜ਼ ਤਿਆਰ ਕਿਤੇ ਜਾ ਰਹੇ ਨੇ ਅਤੇ ਜਲਦੀ ਹੀ ਕੈਨੇਡਾ ਤੋਂ ਇੰਡੀਆ ਨੂੰ ਉਸ ਦੀ ਦੇਹ ਨੂੰ ਭੇਜਿਆ ਜਾਏਗਾ ਤਾਂ ਜੋ ਆਖਰੀ ਵਾਰ ਮਾਂ ਬਾਪ ਅਤੇ ਰਿਸ਼ਤੇਦਾਰ ਆਪਣੇ ਪੁੱਤ ਨੂੰ ਵੇਖ ਸਕਣ । ਸਿਧਾਰਥ ਅਸੀਜਾ ਦੇ ਪਿਤਾ ਮਨੋਜ ਅਸੀਜਾ ਜੋ ਕੀ ਸਹਿਕਾਰੀ ਵਿਭਾਗ ‘ਚ ਅਡੀਟਰ ਅਤੇ ਮਲੋਟ ਸ਼ਹਿਰ ਅੰਦਰ ਸਮੂਹ ਜਥੇਬੰਦੀਆਂ ਦੇ ਕੋਆਰਡੀਨੇਟਰ ਹਨ ਅਤੇ ਸਿਧਾਰਥ ਅਸੀਜਾ ਦੇ ਮਾਤਾ ਜੀ ਕੇ.ਸੀ. ਸਕੂਲ ਦੇ ਵਾਈਸ ਪ੍ਰਿੰਸੀਪਲ ਹਨ। ਮਲੋਟ ਲਾਈਵ ਦੀ ਸਮੂਹ ਟੀਮ ਅਰਦਾਸ ਕਰਦੀ ਹੈ ਕੀ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਤੇ ਇਸ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ।

ਮਲੋਟ ਲਾਈਵ ਦੀ ਹਰ ਤਾਜ਼ਾ ਖ਼ਬਰ ਨੂੰ ਸਭ ਤੋਂ ਪਹਿਲਾਂ ਪ੍ਰਾਪਤ
ਕਰਨ ਲਈ ਆਪਣਾ ਨਾਮ ਲਿੱਖ ਕੇ 9256152107 ਤੇ ਵਟਸਅੱਪ ਕਰੋ 

ਮਲੋਟ ਲਾਈਵ ਵਟਸਅੱਪ ਗਰੁੱਪ ਜੋਇਨ ਕਰਨ ਲਈ ਇੱਥੇ ਕਲਿੱਕ ਕਰੋ ਜੀ

Leave a Reply

Your email address will not be published. Required fields are marked *

Back to top button