District NewsMalout News

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਚਰਨ ਕਮਲ ਸਾਹਿਬ ਵਿਖੇ ਲਗਾਇਆ ਗਿਆ ਜੋੜਾਂ ਦੇ ਦਰਦ ਦਾ ਕੈਂਪ

ਮਲੋਟ: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਪਿੰਡ ਦਾਨੇਵਾਲਾ ਮਲੋਟ ਵਿਖੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸੰਤ ਬਾਬਾ ਬਲਜੀਤ ਸਿੰਘ ਦੀ ਅਗਵਾਈ ਵਿੱਚ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਧਾਰਮਿਕ ਸਮਾਗਮ ਦੇ ਨਾਲ-ਨਾਲ ਬਾਬਾ ਬਿਧੀ ਚੰਦ ਕੇਅਰ ਸੈਂਟਰ ਦਾਨੇਵਾਲਾ ਵੱਲੋਂ ਭਾਈ ਬਲਵਿੰਦਰ ਸਿੰਘ,

ਭਾਈ ਭੁਪਿੰਦਰ ਸਿੰਘ ਅਤੇ ਅਸ਼ਵਨੀ ਗੋਇਲ ਦੀ ਅਗਵਾਈ ਵਿੱਚ ਗੋਡਿਆਂ, ਗਰਦਨ, ਜੋੜਾਂ ਅਤੇ ਕਮਰ ਦਰਦ ਆਦਿ ਦੇ ਇਲਾਜ ਦਾ ਮੁਫ਼ਤ ਕੈਂਪ ਲਗਾਇਆ ਗਿਆ ਅਤੇ ਦਵਾਈਆਂ ਵੀ ਮੁਫਤ ਵੰਡੀਆਂ ਗਈਆਂ। ਧਾਰਮਿਕ ਸਮਾਗਮ ਦੌਰਾਨ ਸਵੇਰੇ 3 ਵਜੇ ਨਗਰ ਦਾਨੇਵਾਲਾ ਵਿਖੇ ਪ੍ਰਭਾਤ ਫੇਰੀ ਕੱਢੀ ਗਈ। ਇਸ ਉਪਰੰਤ ਗੁਰੂਘਰ ਵਿਖੇ ਦਿਨ ਦੇ ਸਮਾਗਮ ਵਿੱਚ ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲੇ ਅਤੇ ਭਾਈ ਜਗਮੀਤ ਸਿੰਘ ਨਗਰ ਲੰਬੀ ਦੇ ਜੱਥੇ ਵੱਲੋਂ ਗੁਰਬਾਣੀ ਜੱਸ ਗਾਇਆ ਗਿਆ।

Author: Malout Live

Leave a Reply

Your email address will not be published. Required fields are marked *

Back to top button