District NewsMalout News

ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੀ ਜ਼ੋਨ ਖੇਡਾਂ ਵਿੱਚ ਹੂੰਝਾਂ ਫੇਰ ਜਿੱਤ

ਮਲੋਟ: ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ. ਮਲਕੀਤ ਸਿੰਘ ਖੋਸਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਐੱਮ ਸੁਰਿੰਦਰ ਸਿੰਘ ਅਤੇ ਬੀ.ਐੱਮ ਅਮਨਦੀਪ ਸਿੰਘ (ਸਕੱਤਰ ਮਲੋਟ) ਦੀ ਨਿਗਰਾਨੀ ਹੇਠ ਜ਼ੋਨ ਖੇਡਾਂ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚ ਐੱਸ.ਡੀ ਸਕੂਲ ਰੱਥੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹੈਂਡਬਾਲ U-14.U-17.U-19 (ਲੜਕੇ) ਸਾਰੇ ਵਰਗਾਂ ਵਿੱਚ ਪਹਿਲਾ ਸਥਾਨ, ਬਾਸਕਟਬਾਲ U-17.U-19 (ਲੜਕੇ) ਦੋਵਾਂ ਵਰਗਾਂ ਵਿੱਚ ਪਹਿਲਾ ਸਥਾਨ, ਹੈਂਡਬਾਲ U-14 (ਲੜਕੀਆਂ) ਦੂਜਾ ਸਥਾਨ ਅਤੇ ਹੈਂਡਬਾਲ U -17 (ਲੜਕੀਆਂ)

ਤੀਜਾ ਸਥਾਨ ਅਤੇ ਕ੍ਰਿਕੇਟ (U-19) ਲੜਕੇ ਦੂਜਾ ਸਥਾਨ ਪ੍ਰਾਪਤ ਕੀਤਾ। ਭਵਿਸ਼ਯ U-14 (ਲੜਕੇ) ਦੀ ਜ਼ਿਲ੍ਹਾ ਪੱਧਰ ਲਈ ਚੋਣ ਹੋਈ। ਪ੍ਰਿੰਸੀਪਲ ਮੈਡਮ ਸ਼੍ਰੀਮਤੀ ਪੂਜਾ ਕਾਮਰਾ ਅਤੇ ਸਮੂਹ ਸਟਾਫ ਨੇ ਖਿਡਾਰੀਆਂ ਨੂੰ ਮੈਡਲ ਪਹਿਨਾਏ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਸੰਸਥਾ ਪ੍ਰਧਾਨ ਸ਼੍ਰੀ ਰਾਜਿੰਦਰ ਗਰਗ ਅਤੇ ਸਮੂਹ ਕਮੇਟੀ ਮੈਂਬਰਜ਼ ਨੇ ਸ. ਬਲਕਾਰ ਸਿੰਘ ਡੀ.ਪੀ.ਈ ਅਤੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰ ਤੇ ਹੋਣ ਵਾਲੇ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Author: Malout Live

Leave a Reply

Your email address will not be published. Required fields are marked *

Back to top button