District NewsMalout News

ਐੱਸ.ਡੀ.ਸਕੂਲ ਰੱਥੜੀਆਂ ਦੀ ਹੈਂਡਬਾਲ (ਲੜਕੇ) ਦੀਆਂ ਟੀਮਾਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਮਲੋਟ: ਐੱਸ.ਡੀ.ਸਕੂਲ ਰੱਥੜੀਆਂ ਦੀਆਂ ਹੈਂਡਬਾਲ ਲੜਕਿਆਂ ਦੀਆਂ ਟੀਮਾਂ ਨੇ ਮਲੋਟ ਬਲਾਕ ਦੀ ਮੇਜ਼ਬਾਨੀ ਕਰਦੇ ਹੋਏ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲਿਆ। ਸਾਰੇ ਉਮਰ ਗਰੁੱਪ ਵਿੱਚ ਫਾਈਨਲ ਮੁਕਾਬਲੇ ਦੋਦਾ ਜੋਨ ਨਾਲ ਸਨ। ਦੋਵਾਂ ਜੋਨਾਂ ਵਿੱਚ ਹੀ ਸਟੇਟ ਪੱਧਰ ਦੇ ਖਿਡਾਰੀ ਖੇਡ ਰਹੇ ਸਨ, ਪਰ ਅੰਤ ਵਿੱਚ ਮਲੋਟ ਜੋਨ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ

ਕਰਦੇ ਹੋਏ ਹੈਂਡਬਾਲ ਲੜਕੇ U-14, U-17 ਅਤੇ U-19 ਸਾਰੇ ਗਰੁੱਪਾਂ ਵਿੱਚ ਜਿੱਤ ਪ੍ਰਾਪਤ ਕੀਤੀ। ਪ੍ਰਿੰਸੀਪਲ ਮੈਡਮ ਸ਼੍ਰੀਮਤੀ ਪੂਜਾ ਕਾਮਰਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਸੰਸਥਾ ਦੇ ਪ੍ਰਧਾਨ ਸ਼੍ਰੀ ਰਾਜਿੰਦਰ ਗਰਗ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਬਲਕਾਰ ਸਿੰਘ ਡੀ.ਪੀ.ਈ ਅਤੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਟੇਟ ਪੱਧਰ ਦੇ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

Author: Malout Live

Leave a Reply

Your email address will not be published. Required fields are marked *

Back to top button