Malout News

ਬਿਨ੍ਹਾ ਚਾਰਜ ਸੰਭਾਲੇ ਮਲੋਟ ਦੇ ਐੱਸ.ਡੀ.ਐਮ ਦਾ ਹੋਇਆ ਤਬਾਦਲਾ

ਮਲੋਟ:- ਕੁੱਝ ਦਿਨ ਪਹਿਲਾਂ ਹੋਈ IAS ਅਤੇ PCS ਦੀਆਂ ਬਦਲੀਆਂ ਵਿੱਚ ਰਾਜੇਸ਼ ਕੁਮਾਰ ਸ਼ਰਮਾ ਨੂੰ ਮਲੋਟ ਦਾ ਐੱਸ.ਡੀ.ਐਮ ਨਿਯੁਕਤ ਕੀਤਾ ਗਿਆ ਸੀ। ਹੁਣ ਉਹਨਾਂ ਦੀ ਬਦਲੀ ਬਤੌਰ ਐੱਸ.ਡੀ.ਐਮ ਦਿੜ੍ਹਬਾ ਵਿਖੇ ਸਿਮਰਪ੍ਰੀਤ ਕੌਰ ਪੀ.ਸੀ.ਐੱਸ ਦੀ ਜਗ੍ਹਾ ਤੇ ਕਰ ਦਿੱਤੀ ਗਈ ਹੈ। ਉਹਨਾਂ ਦੀ ਜਗ੍ਹਾ ਪ੍ਰਮੋਦ ਸਿੰਗਲਾ ਪੀ.ਸੀ.ਐੱਸ ਮਲੋਟ ਦੇ ਨਵੇਂ ਐੱਸ.ਡੀ.ਐਮ ਹੋਣਗੇ ਜੋ ਕਿ ਇਸ ਤੋਂ ਪਹਿਲਾਂ ਐੱਸ.ਡੀ.ਐਮ ਭਵਾਨੀਗੜ੍ਹ ਦੇ ਨਾਲ ਨਾਲ ਅਸਿਸਟੈਂਟ ਕਮਿਸ਼ਨਰ (ਗਰੀਵੈਂਸ) ਸੰਗਰੂਰ ਸੇਵਾਵਾਂ ਨਿਭਾ ਰਹੇ ਸਨ।

Leave a Reply

Your email address will not be published. Required fields are marked *

Back to top button