Malout News

ਐੱਸ.ਡੀ ਸਕੂਲ ਰੱਥੜੀਆਂ ਵਿਖੇ ਬੱਚਿਆਂ ਨੇ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ

ਮਲੋਟ:- ਐੱਸ.ਡੀ ਸਕੂਲ ਰੱਥੜੀਆਂ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਕਲਚਰਲ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਨਾਲ਼ ਕੀਤੀ ਗਈ।

 

ਸ਼ਬਦ ਉਪਰੰਤ ਬਾਅਦ ਵਿੱਚ ਬੱਚਿਆਂ ਨੇ ਗੀਤ, ਡਾਂਸ, ਹਾਸਰਸ ਸਕਿੱਟ, ਲੋਕ-ਗੀਤ ਅਤੇ ਗਿੱਧਾ ਆਦਿ ਪੇਸ਼ ਕੀਤੇ। ਇਸ ਤੋਂ ਬਾਅਦ ਬੱਚਿਆਂ ਵਿੱਚ ਕਲਾਸ ਨੂੰ ਸਜਾਉਣ, ਦੀਵੇ ਸਜਾਉਣ, ਮੋਮਬੱਤੀ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਅੰਤ ਵਿੱਚ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਪੂਜਾ ਕਾਮਰਾ ਨੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੁਝਾਅ ਦਿੱਤਾ।

Leave a Reply

Your email address will not be published. Required fields are marked *

Back to top button