Malout News

ਸੀ.ਡੀ.ਪੀ.ਓ. ਪਰਮਜੀਤ ਕੌਰ ਵੱਲੋਂ ਕੀਤੀ ਗਈ ‘ ਬੇਟੀ ਬਚਾਓ ਬੇਟੀ ਪੜ੍ਹਾਓ ‘ ਹਫ਼ਤੇ ਦੀ ਸ਼ੁਰੂਆਤ

ਲੰਬੀ:- ‘ ਬੇਟੀ ਬਚਾਓ ਬੇਟੀ ਪੜਾਓ ‘ ਮੁਹਿੰਮ ਤਹਿਤ ਪਿੰਡ ਲਾਲਬਾਈ ਵਿਖੇ ਸੀ.ਡੀ.ਪੀ.ਓ. ਪਰਮਜੀਤ ਕੌਰ ਦੀ ਅਗਵਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ‘ ਚ ਪਿੰਡ ਵਾਸੀਆਂ ਨੇ ਹਿੱਸਾ ਲਿਆ। ਸੀ.ਡੀ.ਪੀ.ਓ. ਪਰਮਜੀਤ ਕੌਰ ਨੇ ਦੱਸਿਆ ਕਿ ‘ ਬੇਟੀ ਬਚਾਓ ਬੇਟੀ ਪੜ੍ਹਾਓ ‘ ਹਫ਼ਤੇ ਦੀ ਸ਼ੁਰੂਆਤ ਪਿੰਡ ਲਾਲਬਾਈ ਤੋਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਿੰਡ ਵਾਸੀਆਂ ਨੂੰ ਸਹੁੰ ਵੀ ਚੁਕਾਈ ਗਈ। ਆਂਗਣਵਾੜੀ ਵਰਕਰਾਂ ਵਲੋਂ ਘਰ – ਘਰ ਜਾ ਕਿ ਇਸ ਮੁਹਿੰਮ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਕੁੱਖ ਵਿਚ ਕਤਲ ਕਰਨਾ ਪਾਪ ਹੀ ਨਹੀਂ , ਕਾਨੂੰਨੀ ਜੁਰਮ ਵੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਹੀ ਪਾਲਣ – ਪੋਸ਼ਣ ਕਰਨਾ ਚਾਹੀਦਾ ਹੈ , ਅੱਜ ਲੜਕੀਆਂ ਹਰ ਖੇਤਰ ਵਿਚ ਵੱਡੀਆਂ – ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਪਿੰਡ ਦੇ ਆਂਗਣਵਾੜੀ ਸੈਂਟਰ ਵਿਚ ਹਾਜ਼ਰ ਪਿੰਡ ਦੇ ਸਰਪੰਚ ਜੱਗਾ ਰਾਮ ਵਲੋਂ ਕੇਕ ਕੱਟ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸਰਪੰਚ ਜੱਗਾ ਰਾਮ , ਮੇਵਾ ਸਿੰਘ , ਇਕਬਾਲ ਸਿੰਘ ਪੰਚ , ਹਰਮੀਤ ਸਿੰਘ , ਗੁਰਮੀਤ ਸਿੰਘ ਤੋਂ ਇਲਾਵਾ ਆਂਗਣਵਾੜੀ ਵਰਕਰ ਸੁਖਵਿੰਦਰ ਕੌਰ , ਅਮਰਜੀਤ ਕੌਰ , ਮਨਜੀਤ ਕੌਰ , ਸੁਖਵਿੰਦਰ ਕੌਰ , ਸ਼ਮਿੰਦਰ ਕੌਰ ਅਤੇ ਆਂਗਣਵਾੜੀ ਹੈਲਪਰਾਂ ਹਾਜ਼ਰ ਸਨ।

Leave a Reply

Your email address will not be published. Required fields are marked *

Back to top button