Punjab

ਸੰਗਰੂਰ ਦੀਆਂ ਕੁੜੀਆਂ ਨੇ ਗੱਡੇ ਮਾਰਸ਼ਲ ਆਰਟ ‘ਚ ਝੰਡੇ

ਸੰਗਰੂਰ : ਸ਼ਹੀਦ ਊਧਮ ਸਿੰਘ ਦੇ ਪਿੰਡ ਸੁਨਾਮ ਦੀਆਂ ਕੁੜੀਆਂ ਨੇ ਮਾਰਸ਼ਲ ਆਰਟ ਦੇ ਏਸ਼ੀਆ ਲੈਵਲ ਮੁਕਾਬਲਿਆਂ ਵਿਚ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਹਰਾ ਕੇ ਤਿੰਨ ਗੋਲਡ ਮੈਡਲ ਜਿੱਤ ਕੇ ਸੁਨਾਮ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਮਾਰਸ਼ਲ ਆਰਟ ਨੂੰ ਮੁੰਡਿਆਂ ਦੀ ਖੇਡ ਮੰਨਿਆ ਜਾਂਦਾ ਹੈ ਪਰ ਗੱਲ ਜਦੋਂ ਸੰਗਰੂਰ ਦੀਆਂ ਦਬੰਗ ਕੁੜੀਆਂ ਦੀ ਹੋਵੇ ਤਾਂ ਮਾਰਸ਼ਲ ਆਰਟ ਵੀ ਇਨ੍ਹਾਂ ਅੱਗੇ ਕੁਝ ਨਹੀਂ। ਬੰਗਲਾਦੇਸ਼ ਦੇ ਢਾਕਾ ਵਿਚ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਭਾਰਤ ਨੇ ਕੁੱਲ ਚਾਰ ਗੋਲਡ ਮੈਡਲ, ਇਕ ਸਿਲਵਰ ਮੈਡਲ, ਇਕ ਬਰੋਨਜ਼ ਮੈਡਲ ਜਿੱਤਿਆ ਹੈ।

Leave a Reply

Your email address will not be published. Required fields are marked *

Back to top button