District NewsMalout News

ਕੈਨੇਡਾ ਦੇ ਸਕੈਚਵਾਨ ਸੂਬੇ ਅੰਦਰ ਬਤੌਰ ਅਧਿਆਪਕ ਨਿਯੁਕਤ ਮਾਸਟਰ ਦੀਪ ਕਮਲ ਸਿੰਘ ਅੱਜ ਪਹੁੰਚੇ ਆਪਣੇ ਪੁਰਾਣੇ ਸਕੂਲ

ਮਲੋਟ:- ਕੈਨੇਡਾ ਦੇ ਸਕੈਚਵਾਨ ਸੂਬੇ ਅੰਦਰ ਬਤੌਰ ਅਧਿਆਪਕ ਨਿਯੁਕਤ ਮਾਸਟਰ ਦੀਪ ਕਮਲ ਸਿੰਘ ਅੱਜ ਆਪਣੇ ਪਿੰਡ ਤੱਪਾ ਖੇੜਾ ਦੇ ਪੁਰਾਣੇ ਸਕੂਲ ਪਹੁੰਚੇ, ਜਿੱਥੇ ਕਿ ਉਹ ਸਾਲ 2011 ਤੋਂ 2019 ਤੱਕ ਪੰਜਾਬ ਐਜੁਕੇਸ਼ਨ ਡਿਪਾਰਟਮੈਂਟ ਅਧੀਨ ਸਰਕਾਰੀ ਮਾਸਟਰ ਵਜੋਂ ਪੜ੍ਹਾ ਚੁੱਕੇ ਹਨ। ਮਲੋਟ ਗ੍ਰਹਿ ਪਹੁੰਚਣ ਉਪਰੰਤ ਉਹਨਾਂ ਦੀ ਇਹ ਸਰਕਾਰੀ ਹਾਈ ਸਕੂਲ ਤੱਪਾ ਖੇੜਾ ਵਿਖੇ ਪਹਿਲੀ ਫੇਰੀ ਸੀ।

ਸਕੂਲ ਪਹੁੰਚ ਕੇ ਜਿੱਥੇ ਮਾਸਟਰ ਨੇ ਆਪਣੀ ਜਿੰਦਗੀ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ, ਉੱਥੇ ਹੀ ਸਕੂਲ ਦੇ ਹੈੱਡ ਮਾਸਟਰ ਸ. ਸ਼ਿੰਗਾਰਾ ਸਿੰਘ ਅਤੇ ਸਮੂਹ ਸਟਾਫ਼ ਨਾਲ ਕੈਨੇਡਾ ਟੀਚਿੰਗ ਦਾ ਤਜ਼ਰਬਾ ਵੀ ਸਾਂਝਾ ਕੀਤਾ। ਇਸ ਮੌਕੇ ਹੈੱਡ ਮਾਸਟਰ ਸਾਹਿਬ ਅਤੇ ਸਮੂਹ ਸਟਾਫ਼ ਵੱਲੋਂ ਮਾ. ਦੀਪ ਕਮਲ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ।

Author: Malout Live

Leave a Reply

Your email address will not be published.

Back to top button