District NewsMalout News

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਗਰਭਵਤੀ ਔਰਤਾਂ ਨੂੰ ਪੋਸ਼ਟਿਕ ਆਹਾਰ ਅਤੇ ਬਜ਼ੁਰਗ ਮਾਤਾਵਾਂ ਨੂੰ ਵੰਡੀਆਂ ਫਰੂਟ ਕਿੱਟਾਂ

ਮਲੋਟ: ਡੇਰਾ ਸੱਚਾ ਸੌਦਾ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ) ਮਹੀਨੇ ਦੀ ਖੁਸ਼ੀ ‘ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਗਰਭਵਤੀ ਔਰਤਾਂ ਨੂੰ ਪੋਸ਼ਟਿਕ ਆਹਾਰ ਅਤੇ ਬਜ਼ੁਰਗ ਮਾਤਾਵਾਂ ਨੂੰ ਫਰੂਟ ਦੀਆਂ ਕਿੱਟਾਂ ਵੰਡੀਆਂ ਗਈਆਂ। ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਜ਼ਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਅਮਰਜੀਤ ਸਿੰਘ ਬਿੱਟਾ ਇੰਸਾਂ, ਸ਼ੰਭੂ ਇੰਸਾਂ, ਗੋਪਾਲ ਇੰਸਾਂ, ਸੰਜੀਵ ਧਮੀਜਾ ਇੰਸਾਂ, ਭੰਗੀਦਾਸ ਵਿਕਾਸ ਕਾਮਰਾ ਇੰਸਾਂ, ਸੇਵਾਦਾਰ ਨਾਨਕ ਚੰਦ ਇੰਸਾਂ, ਸੁਨੀਲ ਜਿੰਦਲ ਇੰਸਾਂ, ਸ਼ੁਭਾਸ਼ ਗੂੰਬਰ ਇੰਸਾਂ, ਨਰਿੰਦਰ ਭੋਲਾ ਇੰਸਾਂ, ਸ਼ੰਕਰ ਇੰਸਾਂ, ਵਜ਼ੀਰ ਇੰਸਾਂ ਤੋਂ ਇਲਾਵਾ ਉਚੇਚੇ ਤੌਰ ਤੇ ਪਹੁੰਚੇ 45 ਮੈਂਬਰ

ਪੰਜਾਬ ਭੈਣ ਕਿਰਨ ਇੰਸਾਂ ਅਤੇ ਭੈਣ ਸ਼ਿਮਲਾ ਇੰਸਾਂ ਤੋਂ ਇਲਾਵਾ ਸੁਜਾਨ ਭੈਣ ਆਗਿਆ ਕੌਰ ਇੰਸਾਂ, ਨਗਮਾ ਇੰਸਾਂ, ਸੁਮਨ ਇੰਸਾਂ ਅਤੇ ਪ੍ਰਕਾਸ਼ ਕੌਰ ਇੰਸਾਂ, ਜਿੰਮੇਵਾਰ ਭੈਣ ਰੀਟਾ ਗਾਬਾ ਇੰਸਾਂ ਅਤੇ ਭੈਣ ਪ੍ਰਵੀਨ ਇੰਸਾਂ ਨੇ ਦੱਸਿਆ ਕਿ ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ) ਮਹੀਨੇ ਦੀ ਖੁਸ਼ੀ ‘ਚ ਬੀਤੇ ਦਿਨ ਐਂਤਵਾਰ ਨੂੰ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਸੇਵਾਦਾਰ ਸੁਰੇਸ਼ ਗੋਇਲ ਇੰਸਾਂ ਅਤੇ ਰਾਮ ਗੋਇਲ ਇੰਸਾਂ ਅਤੇ ਸਮੂਹ ਗੋਇਲ ਪਰਿਵਾਰ ਦੇ ਸਹਿਯੋਗ ਨਾਲ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਇਸ ਤੋਂ ਇਲਾਵਾ ਪਾਣੀ ਸੰਮਤੀ ਦੀਆਂ ਭੈਣਾਂ ਵੱਲੋਂ ‘ਸ਼ਿਸ਼ੂ ਸੰਭਾਲ’ ਮੁਹਿੰਮ ਤਹਿਤ 6 ਲੋੜਵੰਦ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਅਤੇ ‘ਬਜ਼ੁਰਗ ਸੰਭਾਲ’ ਮੁਹਿੰਮ ਤਹਿਤ 6 ਲੋੜਵੰਦ ਬਜ਼ੁਰਗ ਮਾਤਾਵਾਂ ਨੂੰ ਫਰੂਟ ਦੀਆਂ ਟੋਕਰੀਆਂ ਦਿੱਤੀਆਂ ਗਈਆਂ ਹਨ।

Author: Malout Live

Leave a Reply

Your email address will not be published. Required fields are marked *

Back to top button