Malout News

ਸਰਬੱਤ ਦੇ ਭਲੇ ਲਈ ਮਾਰਕੀਟ ਕਮੇਟੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਮਲੋਟ (ਆਰਤੀ ਕਮਲ):-ਮਾਰਕੀਟ ਕਮੇਟੀ ਮਲੋਟ ਦਫਤਰ ਵਿਖੇ ਹਰ ਸਾਲ ਦੀ ਤਰਾਂ ਅੱਜ ਵੀ ਪ੍ਰਬੰਧਕ ਐਸ.ਡੀ.ਐਮ ਮਲੋਟ ਦੀ ਪ੍ਰੇਰਨਾ ਨਾਲ ਸੈਕਟਰੀ ਅਤੇ ਸਮੂਹ ਸਟਾਫ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਸਰਬੱਤ ਦੀ ਭਲੇ ਦੀ ਅਰਦਾਸ ਕੀਤੀ ਗਈ । ਇਲਾਕੇ ਦੀ ਸੁੱਖ ਸ਼ਾਂਤੀ ਲਈ ਸ਼ਬਦ ਗੁਰੂ ਦਾ ਓਟ ਆਸਰਾ ਲੈਂਦਿਆਂ ਭੋਗ ਤੋਂ ਬਾਅਦ ਭਾਈ ਗੁਰਨਾਮ ਸਿੰਘ ਦੇ ਰਾਗੀ ਜੱਥੇ ਨੇ ਰੱਸ ਭਿੰਨਾ ਕੀਰਤਨ ਅਤੇ ਵਿਚਾਰਾਂ ਕਰਕੇ ਸੰਗਤ ਨੂੰ ਗੁਰ ਸ਼ਬਦ ਨਾਲ ਜੋੜਿਆ ।

ਐਸ.ਡੀ.ਐਮ ਸ. ਗੋਪਾਲ ਸਿੰਘ ਦੀ ਵਿਸ਼ੇਸ਼ ਪ੍ਰੇਰਨਾ ਅਤੇ ਸੈਕਟਰੀ ਕਮੇਟੀ ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਵੱਡੀ ਗਿਣਤੀ ਦਾਣਾ ਮੰਡੀ ਆੜਤੀਆਂ, ਸਬਜੀ ਮੰਡੀ ਅਤੇ ਧਾਣਕ ਸਮਾਜ ਨੇ ਹਾਜਰੀ ਭਰੀ । ਸੰਗਤ ਨੂੰ ਸੰਬੋਧਨ ਕਰਦਿਆਂ ਸੈਕਟਰੀ ਗਿੱਦੜਬਾਹਾ ਪ੍ਰਿਤਪਾਲ ਸਿੰਘ ਗਿੱਲ ਨੇ ਪੁੱਜੀਆਂ ਸਮੁੱਚੀਆਂ ਸ਼ਖਸੀਅਤਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਹਰ ਸਾਲ ਹਾੜੀ ਦੀ ਫਸਲ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਤੇ ਫਸਲਾਂ ਦੀ ਸੁੱਖ ਸ਼ਾਂਤੀ ਲਈ ਗੁਰੂ ਅੱਗੇ ਅਰਦਾਸ ਜੋਦੜੀ ਕੀਤੀ ਜਾਂਦੀ ਹੈ ਅਤੇ ਸਮੂਹ ਸਟਾਫ ਵੀ ਗੁਰੂ ਨੂੰ ਹਾਜਰ ਨਾਜਰ ਜਾਣ ਕੇ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣਾ ਕਾਰਜ ਕਰਨ ਦਾ ਪ੍ਰਣ ਕਰਦਾ ਹੈ । ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ਆੜਤੀਆ ਯੂਨੀਅਨ ਦੇ ਪ੍ਰਧਾਨ ਰਮੇਸ਼ ਕੁਮਾਰ, ਸ਼ੈਲਰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਬਰਾੜ, ਜੀ.ਓ.ਜੀ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਅਤੇ ਮਾਰਕਟੀ ਕਮੇਟੀ ਦਾ ਸਮੂਹ ਸਟਾਫ ਹਾਜਰ ਸੀ ।

Leave a Reply

Your email address will not be published. Required fields are marked *

Back to top button