District NewsMalout News

ਜਿਲ੍ਹਾ ਸਾਂਝ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਰਕਾਰੀ ਸੀਨੀ.ਸੈਕੰ. ਸਕੂਲ ਲੱਖੇਵਾਲੀ ਵਿਖੇ ਵਿਦਿਆਰਥਣਾਂ ਨੂੰ ਸਪੋਰਟਸ ਦਾ ਸਾਮਾਨ ਕਰਵਾਇਆ ਮੁਹੱਈਆ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਟੀ ਅਫੇਰਜ਼ ਡਿਵੀਜ਼ਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ੍ਰ. ਹਰਮਨਬੀਰ ਸਿੰਘ ਗਿੱਲ IPS ਅਤੇ ਮਾਨਯੋਗ ਸ਼੍ਰੀ ਕੁਲਵੰਤ ਰਾਏ (ਪੀ.ਪੀ.ਐੱਸ) ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲ੍ਹਾ ਸਾਂਝ ਕੇਂਦਰ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਲੱਖੇਵਾਲੀ ਵਿਖੇ ਸਪੋਰਟਸ ਸਮਾਨ ਕਿੱਟ ਜਿਵੇਂ ਵਾਲੀਬਾਲ, ਫੁੱਟਬਾਲ, ਬੈਡਮਿੰਟਨ ਬੱਲੇ, ਕ੍ਰਿਕਟ ਬੈਟ ਸਮੇਤ ਬਾਲ, ਵਾਲੀਬਾਲ ਨੈੱਟ, ਬੈਡਮਿੰਟਨ ਕਿੱਟ ਅਤੇ ਹੋਰ ਸਪੋਰਟਸ ਸਮਾਨ ਮੁਹੱਈਆ ਕਰਵਾਇਆ ਗਿਆ

ਅਤੇ ਮੌਕੇ ਪਰ ਵਿਦਿਆਰਥਣਾਂ ਨੂੰ ਮਿਹਨਤ ਨਾਲ ਪੜ੍ਹਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਅਤੇ ਪੁਲਿਸ ਵਿਭਾਗ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਸਕੂਲੀ ਬੱਚਿਆ ਵੱਲੋਂ ਮਾਨਯੋਗ ਐੱਸ.ਪੀ ਹੈੱਡਕੁਆਟਰ ਅਤੇ ਮਾਨਯੋਗ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦਾ ਧੰਨਵਾਦ ਕੀਤਾ। ਇਸ ਮੌਕੇ ਇੰਸਪੈਕਟਰ ਦਿਨੇਸ਼ ਕੁਮਾਰ, ਏ.ਐੱਸ.ਆਈ ਬਲਜੀਤ ਰਾਜ, ਹੋਲਦਾਰ ਜਗਵਿੰਦਰ ਸਿੰਘ, ਸਿਪਾਹੀ ਜਗਸੀਰ ਸਿੰਘ ਅਤੇ ਸਕੂਲ ਦਾ ਸਟਾਫ ਹਾਜਿਰ ਸੀ।

Author: Malout Live

Back to top button