Foods

ਆਲੂ ਦਹੀਂ ਪਨੀਰ ਟਿੱਕੀ

ਅੱਜ ਅਸੀਂ ਤੁਹਾਡੇ ਲਈ ਆਲੂ ਦਹੀਂ ਪਨੀਰ ਟਿੱਕੀ ਤਿਆਰ ਕਰਨ ਦਾ ਅਸਾਨ ਤਰੀਕੇ ਲੈ ਕੇ ਆਏ ਹਾਂ। ਧਿਆਨ ਰਹੇ ਕਿ ਟਿੱਕੀਆਂ ਬਨਾਉਣ ਤੋਂ ਕਾਫੀ ਪਹਿਲਾਂ ਆਲੂ ਉਬਲੇ ਹੋਣੇ ਚਾਹੀਦੇ ਹਨ। ਵਧੀਆ ਨਤੀਜੇ ਲਈ ਉਬਲੇ ਆਲੂਆਂ ਦੇ ਮਿਸ਼ਰਣ ਨੂੰ ਕੁਝ ਦੇਰ ਫਰਿੱਜ ਵਿਚ ਰੱਖਿਆ ਜਾਣਾ ਚਾਹੀਦਾ ਹੈ।
ਸਮੱਗਰੀ – ਆਲੂ -3, ਨਮਕ – ਸਵਾਦ ਅਨੁਸਾਰ, ਕਾਲੀ ਮਿਰਚ – ਇਕ ਚੌਥਾਈ ਚਮਚ, ਮਟਰ – ਇਕ ਚੌਥਾਈ ਕੱਪ, ਮਟਰਾਂ ਦੀ ਜਗ੍ਹਾ ਉਬਲੀ ਹੋਈ ਚਨਾ ਦਾਲ ਵੀ ਵਰਤੀ ਜਾ ਸਕਦੀ ਹੈ, ਅਦਰਕ – ਕੱਦੂਕਸ ਕੀਤਾ ਹੋਇਆ ਅੱਧਾ ਚਮਚ, ਗਰਮ ਮਸਾਲਾ – ਇਕ ਚੌਥਾਈ ਚਮਚ, ਲਾਲ ਮਿਰਚ – ਥੋੜੀ ਜਿਹੀ, ਜੀਰਾ – ਭੁੰਨਿਆ ਹੋਇਆ ਅਤੇ ਥੋੜਾ ਜਿਹਾ ਪੀਸਿਆ ਹੋਇਆ, ਤਲਣ ਲਈ ਤੇਲ।
ਵਿਧੀ – ਅੱਧ ਪੱਕੇ ਮਟਰਾਂ ਨੂੰ ਇਕ ਕਾਂਟੇ ਨਾਲ ਥੋੜਾ ਜਿਹਾ ਪੀਸ ਦਿਓ। ਤੇਲ ਨੂੰ ਛੱਡ ਕੇ ਭਰਨ ਵਾਲੀ ਸਾਰੀ ਸਮੱਗਰੀ ਇਸ ਵਿਚ ਚੰਗੀ ਤਰ੍ਹਾਂ ਮਿਲਾ ਦਿਓ। ਸਾਰੇ ਮਿਸ਼ਰਣ ਦੇ 10 ਇਕੋ ਜਿਹੇ ਭਾਗ ਕਰ ਕੇ ਇਕ ਪਾਸੇ ਰੱਖ ਦਿਓ। ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਫੇਹ ਦਿਓ। ਇਸ ਵਿਚ ਨਮਕ ਅਤੇ ਕਾਲੀ ਮਿਰਚ ਵੀ ਮਿਲਾ ਲਓ। ਇਸ ਮਿਸ਼ਰਣ ਦੇ ਵੀ 10 ਬਰਾਬਰ ਭਾਗ ਕਰ ਦਿਓ। ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਨਾਂ ਉੱਪਰ ਥੋੜਾ ਜਿਹਾ ਤੇਲ ਲਗਾ ਲਓ। ਆਲੂ ਦਾ ਇਕ ਇਕ ਭਾਗ ਚੁੱਕੋ ਅਤੇ ਉਸ ਦੇ ਗੋਲ ਬਣਾ ਦਿਓ। ਹੁਣ ਇਕ ਗੋਲੇ ਨੂੰ ਥੋੜਾ ਚਪਟਾ ਕਰ ਕੇ ਇਸ ਵਿਚ ਭਰਨ ਵਾਲੀ ਸਮੱਗਰੀ ਦਾ ਇਕ ਭਾਗ ਭਰ ਕੇ ਪਾਸਿਆਂ ਨੂੰ ਚੰਗੀ ਤਰ੍ਹਾਂ ਉੱਪਰ ਨੂੰ ਚੁੱਕਦੇ ਹੋਏ ਬੰਦ ਕਰ ਦਿਓ ਤਾਂਕਿ ਸਮੱਗਰੀ ਬਾਹਰ ਨਾ ਨਿਕਲੇ, ਇਸੇ ਤਰ੍ਹਾਂ ਬਾਕੀ ਭਾਗਾਂ ਨੂੰ ਵੀ ਭਰ ਲਓ। ਹੁਣ ਇਸ ਨੂੰ ਹਲਕਾ ਦਬਾਅ ਪਾ ਕੇ ਮਨਚਾਹਾ ਸਹੀ ਅਕਾਰ ਦਿੰਦੇ ਹੋਏ ਫੈਲਾਅ ਦਿਓ। ਅੱਗ ਦੇ ਹਲਕੇ ਸੇਕ ‘ਤੇ ਰੱਖੇ ਹੋਏ ਨਾੱਨ ਸਟਿੱਕ ਪੈਨ ਵਿਚ ਇਕ ਚਮਚ ਤੇਲ ਪਾ ਕੇ ਉਸ ਵਿਚ ਇਕ ਇਕ ਕਰਕੇ ਟਿੱਕੀਆਂ ਨੂੰ ਸੁਨਿਹਰਾ ਭੂਰਾ ਹੋਣ ਤੱਕ ਤਲ ਲਓ। ਗਰਮ ਗਰਮ ਆਲੂ ਟਿੱਕੀਆਂ ਨੂੰ ਫੇਂਟੇ ਹੋਏ ਦਹੀਂ, ਹਰੀ ਚਟਨੀ ਅਤੇ ਇਮਲੀ ਦੀ ਚਟਨੀ ਨਾਲ ਪਰੋਸੋ।

Back to top button