Punjab

ਪਠਾਨਕੋਟ ਦੇ ਇੰਜੀਨੀਅਰ ਨੇ ਬਣਾਇਆ ਅਨੌਖਾ ਪ੍ਰਾਜੈਕਟ

ਪਠਾਨਕੋਟ:- ਪੰਜਾਬ ਦੇ ਪਠਾਨਕੋਟ ਵਿੱਚ ਰਹਿਣ ਵਾਲੇ ਨੌਜਵਾਨ ਇੰਜੀਨੀਅਰ ਉਦੈ ਸਿੰਘ ਨੇ ਇਕ ਅਜਿਹਾ ਯੰਤਰ ਬਣਾਇਆ ਹੈ ਜਿਸ ਨਾਲ ਬਿਜਲੀ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ। ਨੌਜਵਾਨ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਾਜੈਕਟ ਰਾਹੀਂ 1 ਕਿਲੋ ਵਾਟ ਬਿਜਲੀ ਨੂੰ 2 ਕਿਲੋ ਵਾਟ ਜਾਂ ਉਸ ਤੋਂ ਵੱਧ ਕੀਤਾ ਜਾ ਸਕਦਾ ਹੈ। ਉਸ ਨੇ ਦੱਸਿਆ ਕਿ ਉਹ ਪਿਛਲੇ 8 ਸਾਲ ਤੋਂ ਇਸ ਪ੍ਰਾਜੈਕਟ ‘ਤੇ ਕੰਮ ਕਰ ਰਿਹਾ ਹੈ ਅਤੇ ਹੁਣ ਇਹ ਪ੍ਰਾਜੈਕਟ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਇਸ ਪ੍ਰਾਜੈਕਟ ਦੇ ਤਹਿਤ ਬਿਜਲੀ ਦੀ ਸਮਰੱਥਾ ਨੂੰ ਵਧਾਇਆ ਜਾ ਸਕੇਗਾ। ਜਿਸ ਦੀ ਵਰਤੋਂ ਰੇਲਵੇ ਜਾਂ ਹੋਰ ਵੱਡੇ ਅਦਾਰਿਆਂ ‘ਚ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਮਾਹਿਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਆਉਣ ਵਾਲੇ ਸਮੇਂ ‘ਚ ਭਾਰਤ ਨੂੰ ਵੱਖਰੀ ਪਛਾਣ ਦਿਵਾਏਗਾ। ਉਨ੍ਹਾਂ ਕਿਹਾ ਕਿ ਆਮਸ ਲਾ ਦੇ ਤਹਿਤ ਜਦੋਂ ਕਰੰਟ ਵੱਧਦਾ ਹੈ ਤਾਂ ਬਿਜਲੀ ਦਾ ਲੋਡ ਵੀ ਵੱਧਦਾ ਹੈ ਪਰ ਇਸ ਪ੍ਰਾਜੈਕਟ ਰਾਹੀਂ ਲੋਡ ਨੂੰ ਘੱਟ ਕੀਤਾ ਜਾ ਸਕੇਗਾ। ਜਿਸ ਨਾਲ ਇਕ ਕਿੱਲੋਵਾਟ ਬਿਜਲੀ ਉਸ ਤੋਂ ਵੱਧ ‘ਚ ਤਬਦੀਲ ਕੀਤੀ ਜਾ ਸਕੇਗੀ।

Show More
Back to top button
Close
Close
WhatsApp Any Help Whatsapp