District News

13 ਜਨਵਰੀ ਤੋਂ 15 ਤੱਕ ਡਰੋਨ ਅਤੇ ਪੈਰਾਗਲਾਈਡਰ ਦੀ ਵਰਤੋਂ ਕਰਨ ਦੀ ਮਨਾਹੀ ਮੇਲਾ ਮਾਘੀ ਦੇ ਸਬੰਧੀ ਜਿ਼ਲ੍ਹਾ ਮੈਜਿਸਟਰੇਟ ਵਲੋਂ ਵਿਸ਼ੇਸ਼ ਹੁਕਮ ਜਾਰੀ

ਸ੍ਰੀ ਮੁਕਤਸਰ ਸਾਹਿਬ :- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜਿ਼ਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਪਵਿੱਤਰ ਤੇ ਇਤਿਹਾਸਕ ਮਾਘੀ ਮੇਲੇ ਨੂੰ ਮੁੱਖ ਰੱਖਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਮਿਊਸਪਲ ਹੱਦ ਅੰਦਰ ਅੰਗਰੇਜੀ ਅਤੇ ਦੇਸ਼ੀ ਸ਼ਰਾਬ ਦੇ ਠੇਕੇ, ਅਹਾਤੇ ਅਤੇ ਮੀਟ ਦੀਆਂ ਦੁਕਾਨਾਂ 14 ਜਨਵਰੀ 2021 ਨੂੰ ਪੂਰਨ ਤੋਂ ਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਜਿ਼ਲ੍ਹਾ ਮੈਜਿਸਟਰੇਟ ਦੇ ਇੱਕ ਹੋਰ ਹੁਕਮ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੀ  ਮਿਊਸਪਲ ਹੱਦ ਅੰਦਰ ਡਰੋਨ ਅਤੇ ਪੈਰਾਗਲਾਈਡਰ ਵਗੈਰਾ 13 ਜਨਵਰੀ ਤੋਂ 15 ਜਨਵਰੀ 2021 ਤੱਕ ਵਰਤੋ ਨਾ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ। ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *

Back to top button