India News

ਕੋਚਿੰਗ ਸੈਂਟਰ ਦੀ ਬਿਲਡਿੰਗ ਵਿੱਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ :- ਪੱਛਮੀ ਦਿੱਲੀ ਦੇ ਜਨਕਪੁਰੀ ਦੇ ਇੱਕ ਕੋਚਿੰਗ ਸੈਂਟਰ ਦੀ ਬਿਲਡਿੰਗ ਸਵੇਰੇ 11 ਵਜੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਓਥੇ ਭੱਜ ਦੌੜ ਮੱਚ ਗਈ । ਜਾਣਕਾਰੀ ਅਨੁਸਾਰ ਜਿਸ ਸਮੇਂ ਬਿਲਡਿੰਗ ਨੂੰ ਅੱਗ ਲੱਗੀ ਉੱਥੇ ਸੈਂਕੜੇ ਬੱਚੇ ਪੜ੍ਹ ਰਹੇ ਸਨ ,ਬਹੁ-ਮੰਜ਼ਿਲਾ ਇਮਾਰਤ ਦੇ ਗਰਾਊਂਡ ਫਲੋਰ ‘ਤੇ ਸਥਿਤ ਇਲੈਕਟ੍ਰੋਨਿਕ ਦੇ ਪੈਨਲ ਬਾਕਸ ਵਿੱਚ ਅਚਾਨਕ ਅੱਗ ਲੱਗ ਗਈ । ਅੱਗ ਲੱਗਣ ਕਾਰਨ ਉਠਿਆ ਧੁਆ ਆਲੇ-ਦੁਆਲੇ ਫੈਲ ਗਿਆ। ਜਦੋਂ ਪੈਨਲ ਬਾਕਸ ਵਿੱਚ ਅਚਾਨਕ ਧਮਾਕਾ ਹੋ ਗਿਆ ਉਸੇ ਸਮੇਂ ਹੀ ਪੂਰੀ ਇਮਾਰਤ ਨੂੰ ਖਾਲੀ ਕਰਵਾਇਆ ਗਿਆ । ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਬੱਚੇ ਆਪਣੇ ਬੈਗ ਛੱਡ ਕੇ ਤੁਰੰਤ ਇਮਾਰਤ ਵਿਚੋਂ ਬਾਹਰ ਨਿਕਲ ਗਏ । ਅੱਗ ਦੇ ਭਿਆਨਕ ਰੂਪ ਨੂੰ ਦੇਖਦੇ ਹੋਏ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ । ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਨੇ ਅੱਗ ‘ਤੇ ਕਾਬੂ ਪਾ ਲਿਆ।

Show More
Back to top button
Close
Close
WhatsApp Any Help Whatsapp