Malout News

‘ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਕੱਢੀ ਗਈ ਜਾਗਰੂਕਤਾ ਰੈਲੀ

ਲੰਬੀ:- ਸਪੋਰਟਸ ਅਥਾਰਟੀ ਆਫ਼ ਇੰਡੀਆ ਸੈਂਟਰ ਬਾਦਲ ਵਿਖੇ ਇੰਚਾਰਜ ਰਾਖੀ ਤਿਆਗੀ ਦੀ ਅਗਵਾਈ ਹੇਠ ‘ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਅਤੇ ਪਿੰਡ ਬਾਦਲ ਵਿਖੇ ਜਾਗਰੂਕ ਰੈਲੀ ਕੱਢੀ ਗਈ । ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਗਰਲਜ਼ ਕਾਲਜ ਬਾਦਲ ਦੀ ਪ੍ਰਿੰਸੀਪਲ ਮੈਡਮ ਵਨੀਤਾ ਅਤੇ ਇੰਦੂ ਤਨੇਜਾ ਹਾਜ਼ਰ ਹੋਏ ।

ਇਸ ਮੌਕੇ ਸੈਂਟਰ ਦੀਆਂ ਵਿਦਿਆਰਥਣਾਂ ਵਲੋਂ ਸਕਿੱਟ , ਗੀਤ , ਗਿੱਧਾ ਅਤੇ ਨਾਟਕ ਦੀ ਪੇਸ਼ਕਾਰੀ ਕੀਤੀ ਗਈ । ਮੈਡਮ ਰਾਖੀ ਤਿਆਗੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਲੜਕਿਆਂ ਦੇ ਬਰਾਬਰ ਕੰਮ ਕਰ ਰਹੀਆਂ ਹਨ ਅਤੇ ਇਸ ਦੀ ਮਿਸਾਲ ਉਨ੍ਹਾਂ ਦਾ ਸੈਂਟਰ ਹੈ , ਜਿਥੇ ਲੜਕੀਆਂ ਨਿੰਗ ਲੈ ਕੇ ਅੰਤਰਰਾਸ਼ਟਰੀ ਪੱਧਰ ‘ ਤੇ ਵਧੀਆ ਪੁਜ਼ੀਸ਼ਨਾਂ ਹਾਸਲ ਕਰ ਚੁੱਕੀਆਂ ਹਨ। ਮੈਡਮ ਵਨੀਤਾ ਨੇ ਕਿਹਾ ਕਿ ਲੜਕੀਆਂ ਨੂੰ ਕੁੱਖ ਵਿਚ ਕਤਲ ਕਰਨਾ ਪਾਪ ਹੀ ਨਹੀਂ ਕਾਨੂੰਨੀ ਜੁਰਮ ਵੀ ਹੈ। ਉਨ੍ਹਾਂ ਕਿਹਾ ਕਿ ਲੜਕਿਆਂ ਦੇ ਬਰਾਬਰ ਹੀ ਲੜਕੀਆਂ ਦਾ ਵੀ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ। ਵਧੀਆ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਖਿਡਾਰਨ ਕਮਲਪ੍ਰੀਤ ਕੌਰ , ਸ਼ੂਟਰ ਰੂਬੀ ਤੋਮਰ , ਰਾਕੇਸ਼ ਸ਼ਰਮਾ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ ।

Leave a Reply

Your email address will not be published. Required fields are marked *

Back to top button