District NewsMalout News

ਗੁਰੂਘਰ ਦੀ ਕਾਰ ਸੇਵਾ ਵਿੱਚ ਭਰੀ ਹਾਜ਼ਰੀ

ਮਲੋਟ: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਸਦਕਾ ਭਾਰਤ ਦਾ ਪਹਿਲਾ ਗੁਰਦੁਆਰਾ, ਗੁਰੂਦੁਆਰਾ ਸ਼੍ਰੀ ਭਗਤ ਕਬੀਰ ਸਾਹਿਬ ਜੀ ਮਲੋਟ ਦੀ “ਕਾਰ ਸੇਵਾ” ਵਿਚ ਸ਼੍ਰੀ ਗੁਰਚਰਨ ਦਾਸ ਗਰੋਵਰ ਸੀਨੀਅਰ ਵਾਈਸ ਚੇਅਰਮੈਨ ਐਡਵਰਡ ਗੰਜ ਮਲੋਟ ਅਤੇ ਅੈਡਵੋਕੇਟ ਜੀਵਨਜੋਤ ਸਿੰਘ ਬੇਦੀ ਡਾਇਰੈਕਟਰ ਐਡਵਰਡ ਗੰਜ ਮਲੋਟ ਜੀ ਵਲੋਂ ਹਾਜ਼ਰੀ ਭਰੀ। ਕਾਰ ਜੋ ਨਿਰੰਤਰ ਜਾਰੀ ਹੈ। ਸੋ ਆਪ ਜੀ ਨੂੰ ਵੀ ਇਸ ਕਾਰ ਸੇਵਾ ਵਿੱਚ ਸ਼ਾਮਲ ਹੋਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਜੀ। ਜਿਕਰਯੋਗ ਹੈ ਕਿ ਸ਼੍ਰੀ ਗੁਰਦੁਆਰਾ ਸਾਹਿਬ ਜੀ ਦਾ “ਨੀਂਹ ਪੱਥਰ ਪੰਜ ਪਿਆਰੇ ਸਾਹਿਬਾਨ”

ਜੀਆਂ ਵੱਲੋਂ ਨਵੇਂ ਸਾਲ 1-1-2023 ਨੂੰ ਆਪਣੇ ਕਰ-ਕਮਲਾਂ ਦੁਆਰਾ ਰੱਖਿਆ ਗਿਆ ਸੀ, ਉਸ ਉਪਰੰਤ ਮਾਨਯੋਗ ਡਾ ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਜੀ ਅਤੇ ਸ਼੍ਰੀ ਲਵ ਬੱਤਰਾ (ਸੀਨੀਅਰ ਆਗੂ “ਆਪ”) ਜੀ ਨੇ ਆਪਣੇ ਕਰ-ਕਮਲਾਂ ਦੁਆਰਾ “ਕਾਰ ਸੇਵਾ ਆਰੰਭ” ਕੀਤੀ ਸੀ। ਇਸ ਦੌਰਾਨ ਵੱਖ-ਵੱਖ ਭਾਈਚਾਰੇ ਦੀਆਂ ਲਗਭਗ 70 ਛੋਟੀ ਕੁੜੀਆਂ ਵਲੋਂ ਵੀ ਆਪਣੇ ਕਰ-ਕਮਲਾਂ ਨਾਲ ਨੀਹਾਂ ਵਿੱਚ ਇੱਕ-ਇੱਕ ਇੱਟ ਰੱਖਵਾਈ ਗਈ। ਇਸ ਮੌਕੇ ਮੁੱਖ ਸੇਵਕ ਦਾਸ.ਸੁਦੇਸ਼ ਪਾਲ ਸਿੰਘ ਮਲੋਟ, ਜੈ ਪ੍ਰਕਾਸ਼ ਬੋਸ, ਐਡਵੋਕੇਟ ਸੰਦੀਪ ਇੱਟਕਾਨ, ਸੰਦੀਪ ਕੁਮਾਰ ਖਟਕ (ਪਤਰਕਾਰ) ਆਦਿ ਹਾਜ਼ਰ ਸਨ।

Author: Malout Live

Back to top button