Mini Stories

ਮਨਪ੍ਰੀਤ ਮੰਨਾ ਕਤਲ ਮਾਮਲਾ ਵਿੱਚ ਮੁੱਖ ਦੋਸ਼ੀਆਂ ’ਚੋਂ ਇੱਕ ਪੁਲਸ ਰਿਮਾਂਡ ’ਤੇ

ਮਲੋਟ:- ਮਲੋਟ ਵਿਖੇ ਬਦਮਾਸ਼ਾਂ ਹੱਥੋਂ ਗੋਲੀਆਂ ਦਾ ਸ਼ਿਕਾਰ ਹੋਏ ਮਨਪ੍ਰੀਤ ਮੰਨਾ ਦੇ ਕਤਲ ਦੇ ਮੁੱਖ ਦੋਸ਼ੀਆਂ ’ਚੋਂ ਇਕ ਦੋਸ਼ੀ ਨੂੰ ਬੀਤੇ ਦਿਨੀ ਪੁਲਸ ਵਲੋਂ ਪ੍ਰੋ਼ਡੰਕਸ਼ਨ ਰਿਮਾਂਡ ’ਤੇ ਲਿਆਂਦਾ ਗਿਆ। ਬੇਸ਼ੱਕ ਪੁਲਸ ਨੇ ਇਸ ਮਾਮਲੇ ’ਚ ਪਹਿਲਾਂ ਦੋ ਦੋਸ਼ੀਆਂ ਨੂੰ ਲਿਆ ਕੇ ਪੁੱਛ-ਗਿੱਛ ਕੀਤੀ ਸੀ ਪਰ ਇਹ ਦੋਸ਼ੀ ਕਤਲ ਕਰਨ ਵਾਲਿਆਂ ’ਚੋਂ ਇਕ ਸੀ, ਜਿਸ ਤੋਂ ਪੁਲਸ ਨੂੰ ਅਹਿਮ ਸੁਰਾਗ ਮਿਲ ਸਕਦੇ ਹਨ।ਜ਼ਿਕਰਯੋਗ ਹੈ ਕਿ 2 ਦਸੰਬਰ ਨੂੰ ਮਲੋਟ ਵਿਖੇ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਕੁਲਦੀਪ ਸਿੰਘ ਨੂੰ 4 ਕਾਰ ਸਵਾਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਕਤਲ ਦੀ ਜਿੰਮੇਵਾਰੀ ਸੋਸ਼ਲ ਮੀਡੀਆ ਰਾਹੀਂ ਲਾਰੈਂਸ ਬਿਸ਼ਨੋਈ ਨੇ ਲਈ ਸੀ, ਜਿਸ ਦੇ ਆਧਾਰ ’ਤੇ ਜ਼ਿਲਾ ਪੁਲਸ ਕਪਤਾਨ ਰਾਜਬਚਨ ਸਿੰਘ ਸੰਧੂ ਦੇ ਨਿਰਦੇਸ਼ਾਂ ’ਤੇ ਬਣੀ ਸਿੱਟ ਵਲੋਂ 25 ਦਸੰਬਰ ਨੂੰ ਲਾਰੈਂਸ ਬਿਸ਼ਨੋਈ ਅਤੇ 29 ਦਸੰਬਰ ਨੂੰ ਰੋਹਿਤ ਗੋਦਾਰਾ ਨੂੰ ਪ੍ਰੋਡੰਕਸ਼ਨ ਰਿਮਾਂਡ ’ਤੇ ਲਿਆ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਲਾਰੈਂਸ ਬਿਸ਼ਨੋਈ, ਰੋਹਿਤ ਗੋਦਾਰਾ ਅਤੇ ਰਾਜੂ ਬਿਸੋਡੀ ਸਣੇ ਹੋਰ ਸਾਥੀਆਂ ਨੇ ਉਸ ਨੂੰ ਗੋਲੀਆਂ ਗੋਲੀਆਂ ਮਾਰੀਆਂ ਸਨ।

Show More
Back to top button
Close
Close
WhatsApp Any Help Whatsapp