Malout News

ਮਲੋਟ ਦੇ ਸਿਵਲ ਹਾਸਪਤਾਲ ਵਿਚ ਓ.ਪੀ.ਡੀ ਸੇਵਾ ਮੁੜ ਤੋ ਹੋਈ ਬਹਾਲ

ਮਲੋਟ :- ਡਾ.ਸਿਮਰਨ ਸਮਾਘ ਨੇ ਮਲੋਟ ਲਾਈਵ ਨੂੰ ਜਾਣਕਾਰੀ ਦਿੰਦਿਆ ਦੱਸਿਆਂ ਕਿ ਸਿਵਲ ਹਸਪਤਾਲ ਮਲੋਟ ਵਿੱਚ ਓ.ਪੀ.ਡੀ ਸੇਵਾ ਮੁੜ ਤੋ ਬਹਾਲ ਹੋ ਚੁੱਕੀ ਹੈ। ਕਿਉਕਿ ਥੇਹੜੀ ਕੋਵਿਡ ਸੈਂਟਰ ਬਣਨ ਕਾਰਨ ਸਿਵਲ ਹਸਪਤਾਲ ਵਿੱਚ ਸੇਵਾਵਾਂ ਦੇ ਰਹੇ ਸਾਰੇ ਡਾਕਟਰਾਂ ਦੀ ਡਿਊਟੀ ਉੱਥੇ ਡਿਊਟੀ ਲਗਾਈ ਸੀ ਜਿਸਦੇ ਕਰਕੇ ਮਰੀਜਾਂ ਨੂੰ ਕਾਫੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹੁਣ ਥੇਹੜੀ ਸੈਂਟਰ ਬੰਦ ਕਰ ਦਿੱਤਾ ਗਿਆ ਹੈ ਅਤੇ ਸਾਰੇ ਡਾਕਟਰਾਂ ਦੀ ਡਿਊਟੀ ਮੁੜ ਤੋ ਸਿਵਲ ਹਸਪਤਾਲ ਵਿੱਚ ਹੋ ਗਈ ਹੈ। ਥੇਹੜੀ ਸੈਂਟਰ ਵਾਲੇ ਆਕਸੀਜਨ ਮਰੀਜਾਂ ਨੂੰ ਸਿਵਲ ਹਸਪਤਾਲ ਵਿੱਚ ਲਿਆ ਕੇ ਉਹਨਾਂ ਨੂੰ ਅਲੱਗ ਵਾਰਡ ਵਿੱਚ ਰੱਖਿਆ ਗਿਆ ਹੈ। ਸਿਵਲ ਹਸਪਤਾਲ ਦੇ 50 ਫੀਸਦੀ ਵਾਰਡ ਕੋਵਿਡ ਵਿੱਚ ਤਬਦੀਲ ਕਰ ਦਿੱਤੇ ਗਏ।

Show More

Leave a Reply

Your email address will not be published. Required fields are marked *

Back to top button
Close
Close
WhatsApp Any Help Whatsapp