Malout News

ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਯਾਦ ਵਿਚ ਸਮਾਗਮ ਕਰਵਾਇਆ

ਮਲੋਟ -: ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਵਿਖੇ ਪਦਮਸ਼੍ਰੀ ਹਜੂਰੀ ਰਾਗੀ ਦਰਬਾਰ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਉਹਨਾਂ ਦੇ ਭਰਾ ਅਤੇ ਸਾਬਕਾ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਇੰਗਲੈਡ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਸਰਬ ਸਾਂਝੀ ਰਾਗੀ ਸਭਾ ਅਤੇ ਸੰਗਤ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿਚ ਪਹਿਲਾਂ ਬੀਬੀਆਂ ਦੇ ਜੱਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਵੱਖ ਵੱਖ ਰਾਗੀ ਜੱਥਿਆਂ ਅਤੇ ਅੰਤ ਵਿਚ ਭਾਈ ਜਸਬੀਰ ਸਿੰਘ ਦੇ ਜੱਥੇ ਨੇ ਕੀਰਤਨ ਕੀਤਾ ।

ਗੁਰੂਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਜੀਤ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਵੱਲੋਂ ਭਾਈ ਜਸਬੀਰ ਸਿੰਘ ਸਮੇਤ ਸਮੁੱਚੇ ਰਾਗੀ ਜੱਥਿਆਂ ਦਾ ਸਿਰਪਾਓ ਨਾਲ ਸਨਮਾਨ ਕੀਤਾ ਗਿਆ । ਬਾਪੂ ਸੇਵਾ ਸਿੰਘ ਨੇ ਭਾਈ ਨਿਰਮਲ ਸਿੰਘ ਜੀ ਦੇ ਜੀਵਨ ਅਤੇ ਮਹਾਨ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ । ਬਾਬਾ ਬਲਜੀਤ ਸਿੰਘ ਨੇ ਰਾਗੀ ਸਭਾ ਅਤੇ ਪੁੱਜੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਨਿਰਮਲ ਸਿੰਘ ਸਿੱਖ ਪੰਥ ਵਿਚ ਇਕ ਹੀਰੇ ਸਮਾਨ ਸਨ ਜਿਹਨਾਂ ਦਾ ਘਾਟਾ ਕਦੇ ਪੂਰਾ ਨਹੀ ਹੋ ਸਕਦਾ । ਇਸ ਮੌਕੇ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ, ਭਾਈ ਗੁਰਾਪਲ ਸਿੰਘ, ਭਾਈ ਗੁਰਬੀਰ ਸਿੰਘ ਮਲੇਸ਼ੀਆ ਵਾਲੇ, ਭਾਈ ਸਤਨਾਮ ਸਿੰਘ ਝੁਰੜਾਂ ਵਾਲੇ, ਭਾਈ ਮਲਕੀਤ ਸਿੰਘ, ਮਾਤਾ ਜੋਗਿੰਦਰ ਕੌਰ, ਜਗਮੀਤ ਸਿੰਘ, ਅਸ਼ਵਨੀ ਗੋਇਲ ਤੇ ਸਾਥੀ, ਦੀਪ ਕੋਲਿਆਂਵਾਲੀ, ਅਵਤਾਰ ਸਿੰਘ ਸੋਨੀ, ਰਾਜੂ ਵਧਵਾ, ਸੁਰਿੰਦਰ ਸਿੰਘ ਬੱਗਾ, ਡ੍ਰਾ ਸ਼ਮਿੰਦਰ ਸਿੰਘ, ਹਰਭੇਜ ਸਿੰਘ ਘੈਂਟ, ਪੱਪੂ ਭੀਟੀਵਾਲਾ, ਇੰਸਪੈਕਟਰ ਹਰਮੀਤ ਸਿੰਘ, ਥਾਣੇਦਾਰ ਗੁਰਮੇਲ ਸਿੰਘ ਅਤੇ ਸਤਨਾਮ ਸਿੰਘ ਆਦਿ ਪਤਵੰਤਿਆਂ ਸਮੇਤ ਵੱਡੀ ਗਿਣਤੀ ਸੰਗਤ ਨੇ ਹਾਜਰੀ ਭਰੀ ।

Show More

Leave a Reply

Your email address will not be published. Required fields are marked *

Back to top button
Close
Close
WhatsApp Any Help Whatsapp