Malout News

ਸਫਾਈ ਸੇਵਕਾਂ ਵੱਲੋਂ ਸਰਕਾਰ ਦਾ ਅਰਥੀ ਫੂਕ ਮੁਜਾਹਰਾ

ਮਲੋਟ (ਆਰਤੀ ਕਮਲ) : ਸਫਾਈ ਸੇਵਕ ਯੂਨੀਅਨ ਮਲੋਟ ਵੱਲੋਂ ਅੱਜ ਰਾਸ਼ਟਰੀ ਰਾਜ ਮਾਰਗ ਤੇ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ ਗਿਆ । ਇਸ ਮੌਕੇ ਚੇਅਰਮੈਨ ਰਾਜ ਕੁਮਾਰ ਅਤੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸੂਬਾ ਪੱਧਰ ਤੇ ਯੂਨੀਅਨ ਵੱਲੋਂ ਲਏ ਫੈਸਲੇ ਦੇ ਅਧਾਰ ਤੇ ਇਹ ਤਿੰਨ ਦਿਨ ਦਾ ਅਰਥੀ ਫੂਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ ।

ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਗਲਤ ਨੀਤੀਆਂ ਦੇ ਅਧਾਰ ਤੇ ਲਏ ਜਾ ਰਹੇ ਮੁਲਾਜਮ ਵਿਰੋਧੀ ਫੈਸਲਿਆਂ ਅਤੇ ਸਫਾਈ ਸੇਵਕਾਂ ਦੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਮੁਲਾਜਮਾਂ ਵਿਚ ਭਾਰੀ ਰੋਸ ਹੈ । ਉਹਨਾਂ ਕਿਹਾ ਕਿ ਕਾਮਿਆਂ ਨੂੰ ਪੱਕਾ ਨਹੀ ਕੀਤਾ ਜਾ ਰਿਹਾ ਅਤੇ ਵਿਭਾਗਾਂ ਵਿਚ ਖਾਲੀ ਪਈਆਂ ਪੋਸਟਾਂ ਤੇ ਰੈਗੂਲਰ ਭਰਤੀ ਨਹੀ ਕੀਤੀ ਜਾ ਰਹੀ । ਤਨਖਾਹਾਂ ਅਤੇ ਹੋਰ ਭੱਤਿਆਂ ਵਿਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ । ਇਸ ਮੌਕੇ ਸਰਕਾਰੀ ਵਿਰੋਧੀ ਨਾਅਰੇਬਾਜੀ ਵੀ ਕੀਤੀ ਗਈ । ਇਸ ਮੌਕੇ ਕਾਲਾ ਰਾਮ, ਬੱਬਲ ਰਾਮਸ ਸੋਮ ਨਾਥ, ਰਮੇਸ਼ ਕੁਮਾਰ, ਸੁਨੀਲ ਕੁਮਾਰ, ਸੂਰਜ, ਨਿਕਾ, ਸੋਨੂੰ ਚਾਵਰੀਆ, ਰਿਕੀ ਵਾਲਮੀਕ ਆਦਿ ਸਮੇਤ ਵੱਡੀ ਗਿਣਤੀ ਸਫਾਈ ਕਾਮੇ ਹਾਜਰ ਸਨ ।  

Show More
Back to top button
Close
Close
WhatsApp Any Help Whatsapp