Malout News

ਅਣਪਛਾਤੇ ਵਿਅਕਤੀ ਵੱਲੋਂ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਮਲੋਟ:-

ਦੀਨੋ ਦਿਨ ਚੋਰੀ ਦੀਆਂ ਘਟਨਾਵਾਂ ਵਧਦੀਆਂ ਜਾਂ ਰਹੀਆਂ ਹਨ। ਇੱਕ ਵਾਰ ਫਿਰ ਮਲੋਟ ਵਿੱਚ ਅਣਪਛਾਤੇ ਵਿਅਕਤੀ ਵੱਲੋਂ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਹਰਜੀ ਰਾਮ ਮੰਡੀ ਵਾਰਡ ਨੰ.22 ਨਾਨਕ ਡਿਪੂ ਵਾਲੀ ਗਲੀ ਮਲੋਟ ਵਿਖੇ ਬੀਤੇ ਦਿਨ ਚੋਰ ਮੋਟਰ ਸਾਈਕਲ ਲੈ ਕੇ ਫਰਾਰ ਹੋ ਗਿਆ। ਵਿਕਾਸ ਕੁਮਾਰ ਪੁੱਤਰ ਵਿਜੈ ਕੁਮਾਰ ਨੇ ਦੱਸਿਆ ਕਿ ਉਸ ਨੇ ਮੋਟਰ- ਸਾਈਕਲ ਘਰ ਦੇ ਬਾਹਰ ਖੜ੍ਹਾ ਕੀਤਾ ਸੀ ਇਕ ਅਣਪਛਾਤਾ ਵਿਅਕਤੀ ਗਲੀ ਵਿੱਚ 3 :55 ਦੁਪਹਿਰ ਨੂੰ ਦਾਖਿਲ ਹੋਇਆ ਅਤੇ ਮੋਟਰ- ਸਾਈਕਲ ਲੈ ਕੇ ਫਰਾਰ ਹੋ ਗਿਆ। ਸਪਲੈਂਡਰ ਪਲੱਸ ਮੋਟਰ ਸਾਈਕਲ, ਰੰਗ- ਕਾਲਾ ਅਤੇ ਨੰ. PB-30H4378 ਹੈ । ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋਈ । ਪੁਲਿਸ ਵੱਲੋਂ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *

Check Also
Close
Back to top button